ਵਿਸ਼ਵ ਬਾਜ਼ਾਰ ਵਿੱਚ ਚੱਲ ਰਹੇ ਉਤਾਰ-ਚੜ੍ਹਾਅ, ਸਪਲਾਈ ਚੇਨ ਵਿੱਚ ਰੁਕਾਵਟਾਂ ਅਤੇ ਕੁਝ ਹੱਦ ਤੱਕ ਜਮ੍ਹਾਖੋਰੀ ਕਾਰਨ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ।
ਸਾਈਕਲ ਉਦਯੋਗ ‘ਚ ਕੱਚੇ ਮਾਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਦੇ ਵਿਚਕਾਰ ਸ਼ੁੱਕਰਵਾਰ ਨੂੰ ‘ਜੀ-13 ਬਾਈਸਿਕਲ ਫੋਰਮ’ ਦੀ ਹੰਗਾਮੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ‘ਚ ਉਦਯੋਗ ਨਾਲ ਜੁੜੇ ਪ੍ਰਮੁੱਖ ਮੈਂਬਰਾਂ ਨੇ ਮੌਜੂਦਾ ਸਥਿਤੀ ‘ਤੇ ਗੰਭੀਰ ਚਰਚਾ ਕੀਤੀ। ਮੀਟਿੰਗ ‘ਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਵਧਦੀ ਲਾਗਤ ਦਾ ਅਸਰ ਘਟਾਉਣ ਲਈ ਸਾਈਕਲਾਂ ਦੀਆਂ ਕੀਮਤਾਂ ‘ਚ ਸ਼੍ਰੇਣੀਵਾਰ ਵਾਧਾ ਕੀਤਾ ਜਾਵੇਗਾ।
ਫੋਰਮ ਅਨੁਸਾਰ, ਪਿਛਲੇ ਕੁਝ ਦਿਨਾਂ ਵਿੱਚ ਸਟੀਲ, ਪਲਾਸਟਿਕ, ਟਾਇਰ-ਟਿਊਬ, ਬ੍ਰਾਸ ਅਤੇ ਨਿੱਕਲ ਵਰਗੇ ਕੱਚੇ ਮਾਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਉਤਪਾਦਨ ਦੀ ਲਾਗਤ ਕਾਫ਼ੀ ਵਧ ਗਈ ਹੈ ਜਿਸ ਦਾ ਸਿੱਧਾ ਅਸਰ ਸਾਈਕਲ ਨਿਰਮਾਤਾਵਾਂ ‘ਤੇ ਪੈ ਰਿਹਾ ਹੈ। ਉਦਯੋਗ ਜਗਤ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕੀਮਤਾਂ ‘ਚ ਸੋਧ ਨਾ ਕੀਤੀ ਗਈ, ਤਾਂ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ।
ਨਵੀਆਂ ਦਰਾਂ ਦਾ ਵੇਰਵਾ:
ਨਵੀਆਂ ਦਰਾਂ ਅਨੁਸਾਰ ਵੱਖ-ਵੱਖ ਸਾਈਕਲਾਂ ਦੀਆਂ ਕੀਮਤਾਂ ਵਿੱਚ ਹੇਠ ਲਿਖੇ ਅਨੁਸਾਰ ਵਾਧਾ ਕੀਤਾ ਗਿਆ ਹੈ:
-
-
ਸਟੈਂਡਰਡ ਸਾਈਕਲ: 235 ਰੁਪਏ
-
-
-
MTB ਅਤੇ ਲੇਡੀਜ਼ ਸਾਈਕਲ: 260 ਰੁਪਏ
-
-
-
ਕਿਡਜ਼ (ਬੱਚਿਆਂ ਦੇ) ਸਾਈਕਲ: 225 ਰੁਪਏ
-
-
-
ਮਲਟੀ-ਸਪੀਡ ਸਾਈਕਲ: 350 ਰੁਪਏ
-








