Home Desh BBMB ਖਿਲਾਫ਼ ਡੇਲੀ ਵੇਜ਼ ਵਰਕਰਾਂ ਦਾ ਧਰਨਾ, ਭਾਖੜਾ ਡੈਮ ਵੱਲ ਜਾਣ ਵਾਲੀਆਂ... Deshlatest NewsPanjab BBMB ਖਿਲਾਫ਼ ਡੇਲੀ ਵੇਜ਼ ਵਰਕਰਾਂ ਦਾ ਧਰਨਾ, ਭਾਖੜਾ ਡੈਮ ਵੱਲ ਜਾਣ ਵਾਲੀਆਂ ਟ੍ਰੇਨਾਂ-ਬੱਸਾਂ ਰੋਕੀਆਂ By admin - April 7, 2026 32 0 FacebookTwitterPinterestWhatsApp ਬੀਬੀਐਮਬੀ ਡੇਲੀ ਇੰਪਲਾਈਜ਼ ਯੂਨੀਅਨ ਆਪਣੀਆਂ ਮੰਗਾਂ ਦੀ ਨੂੰ ਲੈ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਦੇ ਡੇਲੀ ਵੇਜ਼ ਕਰਮਚਾਰੀ (ਰੋਜ਼ਾਨਾ ਦਿਹਾੜੀਦਾਰ), ਰਿਟਾਇਰਡ ਯੂਨੀਅਨ ਤੇ ਵੱਖ-ਵੱਖ ਹੋਰ ਯੂਨੀਅਨਾਂ ਦੇ ਨੇਤਾਵਾਂ ਦੇ ਨਾਲ, ਪੰਜਾਬ-ਹਿਮਾਚਲ ਸਰਹੱਦ ‘ਤੇ ਬਰਮਾਲਾ ਚੈੱਕ ਪੋਸਟ ‘ਤੇ ਧਰਨਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਭਾਖੜਾ ਡੈਮ ਜਾਣ ਵਾਲੀਆਂ ਰੇਲਗੱਡੀਆਂ ਤੇ ਬੱਸਾਂ ਨੂੰ ਰੋਕ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਇਹ ਪ੍ਰਦਰਸ਼ਨ ਅੱਜ ਸ਼ਾਮ ਤੱਕ ਜਾਰੀ ਰਹਿਣ ਦੀ ਉਮੀਦ ਹੈ। ਹੁਣ ਤੱਕ ਕੋਈ ਵੀ ਸੀਨੀਅਰ ਬੀਬੀਐਮਬੀ ਅਧਿਕਾਰੀ ਵਿਰੋਧ ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਨਹੀਂ ਪਹੁੰਚਿਆ ਹੈ। ਪ੍ਰਦਰਸ਼ਨਕਾਰੀਆਂ ਨੇ ਬੀਬੀਐਮਬੀ ਚੇਅਰਮੈਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਾਫ਼ੀ ਸਮੇਂ ਤੋਂ, ਬੀਬੀਐਮਬੀ ਡੇਲੀ ਇੰਪਲਾਈਜ਼ ਯੂਨੀਅਨ ਆਪਣੀਆਂ ਮੰਗਾਂ ਦੀ ਨੂੰ ਲੈ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਰੋਜ਼ਾਨਾ ਤਨਖਾਹ ਵਾਲੇ ਕਰਮਚਾਰੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ। ਅੱਜ ਦਾ ਧਰਨਾ ਇਨ੍ਹਾਂ ਖਾਸ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੀਬੀਐਮਬੀ ਦੇ ਅੰਦਰ ਸਾਲ ਭਰ ਰੁਜ਼ਗਾਰ ਮਿਲੇ ਤੇ ਉਨ੍ਹਾਂ ਦੀ ਰੋਜ਼ਾਨਾ ਤਨਖਾਹ ਵਧਾਈ ਜਾਵੇ ਤੇ ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਅਸਥਾਈ ਤੌਰ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਥਾਈ ਦਰਜਾ ਦਿੱਤਾ ਜਾਵੇ। ਇਨ੍ਹਾਂ ਮੰਗਾਂ ਤੋਂ ਇਲਾਵਾ, ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਕਈ ਹੋਰ ਮੰਗਾਂ ਨੂੰ ਲੈ ਕੇ ਭਾਖੜਾ ਡੈਮ ਵੱਲ ਜਾਣ ਵਾਲੀਆਂ ਰੇਲਗੱਡੀਆਂ ਤੇ ਬੱਸਾਂ ਨੂੰ ਰੋਕ ਕੇ ਇਹ ਵਿਰੋਧ ਪ੍ਰਦਰਸ਼ਨ ਕੀਤਾ। ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਇਹ ਧਰਨਾ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ। ਫਿਲਹਾਲ, ਅੱਜ ਦਾ ਧਰਨਾ ਸ਼ਾਮ 4:00 ਵਜੇ ਤੱਕ ਜਾਰੀ ਰਹੇਗਾ। ਹਾਲਾਂਕਿ, ਪ੍ਰਦਰਸ਼ਕਾਰੀਆਂ ਨੂੰ ਮਿਲਣ ਲਈ ਬੀਬੀਐਮਬੀ ਦਾ ਕੋਈ ਵੀ ਸੀਨੀਅਰ ਅਧਿਕਾਰੀ ਘਟਨਾ ਸਥਾਨ ‘ਤੇ ਨਹੀਂ ਪਹੁੰਚਿਆ ਹੈ।