Home Desh Punjab Weather: ਪੰਜਾਬ ‘ਚ 3 ਦਿਨ ਲੂ ਦਾ ਅਲਰਟ, ਤਾਪਮਾਨ 41 ਡਿਗਰੀ... Deshlatest NewsPanjab Punjab Weather: ਪੰਜਾਬ ‘ਚ 3 ਦਿਨ ਲੂ ਦਾ ਅਲਰਟ, ਤਾਪਮਾਨ 41 ਡਿਗਰੀ ਤੋਂ ਪਾਰ By admin - April 22, 2026 6 0 FacebookTwitterPinterestWhatsApp ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ 0.1 ਡਿਗਰੀ ਸੈਲਸੀਅਸ ਦਾ ਹਲਕਾ ਵਾਧਾ ਦਰਜ ਕੀਤਾ ਗਿਆ। ਪੰਜਾਬ ਤੇ ਚੰਡੀਗੜ੍ਹ ‘ਚ ਅੱਜ ਤੇ ਅਗਲੇ ਦੋ ਦਿਨ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਲੁਧਿਆਣਾ, ਨਵਾਂ ਸ਼ਹਿਰ, ਰੂਪਨਗਰ, ਸੰਗਰੂਰ, ਫਤਿਹਗੜ੍ਹ ਸਾਹਿਬ, ਐਸਏਐਸ ਨਗਰ ਤੇ ਪਟਿਆਲਾ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਲੂ ਚਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕੱਲ੍ਹ ਦੇ ਦਿਨ, ਯਾਨੀ ਕਿ 23 ਅਪ੍ਰੈਲ ਨੂੰ 6 ਜ਼ਿਲ੍ਹਿਆਂ ਨੂੰ ਛੱਡ ਕੇ ਪੰਜਾਬ ਭਰ ‘ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ ਤੇ ਫਿਰੋਜ਼ਪੁਰ ‘ਚ ਇਸ ਦਿਨ ਰਾਹਤ ਰਹੇਗੀ। 24 ਅਪ੍ਰੈਲ ਨੂੰ ਵੀ ਇਨ੍ਹਾਂ ਹੀ 6 ਜ਼ਿਲ੍ਹਿਆਂ ਨੂੰ ਛੱਡ ਕੇ ਪੰਜਾਬ ਭਰ ‘ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। 25 ਅਪ੍ਰੈਲ ਨੂੰ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਕਿੰਨਾ ਰਿਹਾ ਤਾਪਮਾਨ? ਤਾਪਮਾਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 0.1 ਡਿਗਰੀ ਸੈਲਸੀਅਸ ਦਾ ਹਲਕਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਨਾਲੋਂ 1.9 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ਤੇ ਫਰੀਦਕੋਟ ‘ਚ ਦਰਜ ਕੀਤਾ ਗਿਆ, ਜੋ ਕਿ ਦੋਵਾਂ ਦਾ 41.6 ਡਿਗਰੀ ਸੈਲਸੀਅਸ ਰਿਹਾ। ਅੰਮ੍ਰਿਤਸਰ ਦਾ ਵੱਧੋ-ਵੱਧ ਤਾਪਮਾਨ 37.6 ਡਿਗਰੀ, ਲੁਧਿਆਣਾ ਦਾ 39.0 ਡਿਗਰੀ, ਪਟਿਆਲਾ ਦਾ 39.3 ਡਿਗਰੀ, ਪਠਾਨਕੋਟ ਦਾ 37.6 ਡਿਗਰੀ, ਗੁਰਦਾਸਪੁਰ ਦਾ 37.5 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 36.7 ਡਿਗਰੀ, ਅਬੋਹਰ (ਫਾਜ਼ਿਲਕਾ) ਦਾ 37.5 ਡਿਗਰੀ, ਫਿਰੋਜ਼ਪੁਰ ਦਾ 37.1 ਡਿਗਰੀ, ਹੁਸ਼ਿਆਰਪੁਰ ਦਾ 36.3 ਡਿਗਰੀ ਦਰਜ ਕੀਤਾ ਗਿਆ। ਮੁਹਾਲੀ ਦਾ ਵੱਧੋ-ਵੱਧ ਤਾਪਮਾਨ 36.9 ਡਿਗਰੀ, ਪਠਾਨਕੋਟ ਦਾ 36.2 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 35.6 ਡਿਗਰੀ, ਰੋਪੜ ਦਾ 36.7 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 39.2 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 35.8 ਡਿਗਰੀ ਤੇ ਪਟਿਆਲਾ ਦਾ 37.3 ਡਿਗਰੀ ਦਰਜ ਕੀਤਾ ਗਿਆ।