Home Desh ਸਟੇਜ ‘ਤੇ ਫੜੀ ਗਈ ਚੋਰੀ! ਲਿਪ-ਸਿੰਕ ਕਰਦੀ ਦਿਖੀ ‘ਧੁਰੰਧਰ’ ਦੀ ਸਿੰਗਰ Jasmine... Deshlatest NewsPanjab ਸਟੇਜ ‘ਤੇ ਫੜੀ ਗਈ ਚੋਰੀ! ਲਿਪ-ਸਿੰਕ ਕਰਦੀ ਦਿਖੀ ‘ਧੁਰੰਧਰ’ ਦੀ ਸਿੰਗਰ Jasmine Sandlas, ਭੜਕੇ ਲੋਕ By admin - April 23, 2026 6 0 FacebookTwitterPinterestWhatsApp ਧੁਰੰਧਰ 2 ਵਿੱਚ ਆਪਣੀ ਦਮਦਾਰ ਆਵਾਜ਼ ਨਾਲ ਕਈ ਗੀਤਾਂ ਨੂੰ ਚਾਰ-ਚੰਨ ਲਗਾਉਣ ਵਾਲੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਸ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਰਣਵੀਰ ਸਿੰਘ ਦੀਆਂ ਸੁਪਰਹਿੱਟ ਫਿਲਮਾਂ ਧੁਰੰਧਰ ਅਤੇ ਧੁਰੰਧਰ 2 ਵਿੱਚ ਆਪਣੀ ਦਮਦਾਰ ਆਵਾਜ਼ ਨਾਲ ਕਈ ਗੀਤਾਂ ਨੂੰ ਚਾਰ-ਚੰਨ ਲਗਾਉਣ ਵਾਲੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਸ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਾਲਾਂਕਿ, ਇਸ ਵਾਰ ਚਰਚਾ ਉਨ੍ਹਾਂ ਦੇ ਕਿਸੇ ਨਵੇਂ ਗੀਤ ਲਈ ਨਹੀਂ, ਸਗੋਂ ਇੱਕ ਵੱਡੇ ਵਿਵਾਦ ਕਾਰਨ ਹੋ ਰਹੀ ਹੈ। ਹਾਲ ਹੀ ਵਿੱਚ ਅਹਿਮਦਾਬਾਦ ਵਿੱਚ ਹੋਏ ਇੱਕ ਲਾਈਵ ਕੰਸਰਟ ਦੌਰਾਨ ਜੈਸਮੀਨ ਦੀ ਇੱਕ ਹਰਕਤ ਨੇ ਪ੍ਰਸ਼ੰਸਕਾਂ ਨੂੰ ਨਾਰਾਜ਼ ਕਰ ਦਿੱਤਾ ਹੈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲਾਈਵ ਸ਼ੋਅ ਵਿੱਚ ਫੜੀ ਗਈ ‘ਲਿਪ-ਸਿੰਕ’ ਦੀ ਚੋਰੀ ਵਾਇਰਲ ਹੋ ਰਹੀ ਵੀਡੀਓ ਕਲਿੱਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੈਸਮੀਨ ਸੈਂਡਲਸ ਸਟੇਜ ‘ਤੇ ਫਿਲਮ ‘ਧੁਰੰਧਰ’ ਦਾ ਮਸ਼ਹੂਰ ਗੀਤ ‘ਸ਼ਰਾਰਤ’ ਪਰਫਾਰਮ ਕਰ ਰਹੀ ਸੀ। ਪਰਫਾਰਮੈਂਸ ਦੌਰਾਨ ਦਰਸ਼ਕਾਂ ਨੇ ਨੋਟ ਕੀਤਾ ਕਿ ਉਹ ਅਸਲ ਵਿੱਚ ਗਾ ਨਹੀਂ ਰਹੀ ਸੀ, ਸਗੋਂ ਸਿਰਫ ‘ਲਿਪ-ਸਿੰਕ’ (ਗਾਣੇ ਦੇ ਨਾਲ ਸਿਰਫ ਬੁੱਲ੍ਹ ਹਿਲਾਉਣਾ) ਕਰ ਰਹੀ ਸੀ। ਹੱਦ ਤਾਂ ਉਦੋਂ ਹੋ ਗਈ ਜਦੋਂ ਜੈਸਮੀਨ ਨੇ ਕਈ ਵਾਰ ਮਾਈਕ ਨੂੰ ਆਪਣੇ ਮੂੰਹ ਤੋਂ ਕਾਫੀ ਦੂਰ ਕਰ ਲਿਆ, ਪਰ ਫਿਰ ਵੀ ਪਿੱਛੇ ਗੀਤ ਦੀ ਆਵਾਜ਼ ਲਗਾਤਾਰ ਚੱਲ ਰਹੀ ਸੀ। ਇਹ ਦੇਖ ਕੇ ਉੱਥੇ ਮੌਜੂਦ ਲੋਕ ਅਤੇ ਸੋਸ਼ਲ ਮੀਡੀਆ ਯੂਜ਼ਰਸ ਭੜਕ ਉੱਠੇ। ਸਟੇਜ ‘ਤੇ ਪਾਣੀ ਪਾਉਣ ਵਾਲੇ ਅੰਦਾਜ਼ ਦੀ ਵੀ ਹੋਈ ਆਲੋਚਨਾ ਸਿਰਫ਼ ਲਿਪ-ਸਿੰਕ ਹੀ ਨਹੀਂ, ਸਗੋਂ ਜੈਸਮੀਨ ਵੱਲੋਂ ਸਟੇਜ ‘ਤੇ ਕੀਤੀ ਗਈ ਇੱਕ ਹੋਰ ਹਰਕਤ ਨੇ ਲੋਕਾਂ ਦਾ ਪਾਰਾ ਚੜ੍ਹਾ ਦਿੱਤਾ। ਪਰਫਾਰਮੈਂਸ ਦੇ ਵਿਚਕਾਰ ਜੈਸਮੀਨ ਨੇ ਪਾਣੀ ਦੀ ਬੋਤਲ ਚੁੱਕ ਕੇ ਆਪਣੇ ਸਿਰ ਅਤੇ ਸਰੀਰ ‘ਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਕਈਆਂ ਨੇ ਇਸ ਨੂੰ ‘ਓਵਰ-ਐਕਟਿੰਗ’ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜੈਸਮੀਨ ਨੇ ਧੁਰੰਧਰ ਫ੍ਰੈਂਚਾਇਜ਼ੀ ਵਿੱਚ ਕੁੱਲ 7 ਗੀਤ ਗਾਏ ਹਨ, ਜਿਨ੍ਹਾਂ ਵਿੱਚ ਟਾਈਟਲ ਟਰੈਕ ਤੋਂ ਇਲਾਵਾ ਸ਼ਰਾਰਤ, ਮੈਂ ਔਰ ਤੂ, ਵਾਰੀ ਜਾਵਾਂ, ਓਏ ਓਏ, ਆਰੀ ਆਰੀ ਅਤੇ ਜਾਈਏ ਸਜਨਾ ਵਰਗੇ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਕਾਰਨ ਹੀ ਉਨ੍ਹਾਂ ਦੀ ਆਵਾਜ਼ ਨੂੰ ਫਿਲਮ ਦੀ ਪਛਾਣ ਮੰਨਿਆ ਜਾਣ ਲੱਗਾ ਸੀ। ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੇ ਲਗਾਈ ਕਲਾਸ ਜੈਸਮੀਨ ਦੀ ਇਸ ਵੀਡੀਓ ‘ਤੇ ਟਿੱਪਣੀ ਕਰਦਿਆਂ ਇੱਕ ਯੂਜ਼ਰ ਨੇ ਲਿਖਿਆ, “ਇਹ ਲੋਕ ਲਾਈਵ ਸ਼ੋਅ ਦੇ ਨਾਂ ‘ਤੇ ਵੀ ਲਾਈਵ ਨਹੀਂ ਗਾਉਂਦੇ, ਸਿਰਫ ਪੈਸੇ ਬਰਬਾਦ ਕਰਦੇ ਹਨ।” ਇੱਕ ਹੋਰ ਨੇ ਸਵਾਲ ਉਠਾਇਆ, “ਇਸ ਨੂੰ ਗਾਉਣ ਲਈ ਬੁਲਾਇਆ ਸੀ ਜਾਂ ਐਕਟਿੰਗ ਕਰਨ ਲਈ?” ਪਾਣੀ ਪਾਉਣ ਵਾਲੀ ਘਟਨਾ ‘ਤੇ ਚੁਟਕੀ ਲੈਂਦਿਆਂ ਇਕ ਯੂਜ਼ਰ ਨੇ ਲਿਖਿਆ, “ਕਿਰਪਾ ਕਰਕੇ ਕੋਈ ਇਨ੍ਹਾਂ ਨੂੰ ਇਕ ਬਾਲਟੀ ਪਾਣੀ ਦੇ ਦਿਓ।” ਕੁਝ ਪ੍ਰਸ਼ੰਸਕਾਂ ਨੇ ਇਹ ਵੀ ਕਿਹਾ ਕਿ ਦੋ ਗੀਤ ਹਿੱਟ ਹੋਣ ਤੋਂ ਬਾਅਦ ਜੈਸਮੀਨ ਵਿੱਚ ਹੰਕਾਰ ਅਤੇ ਓਵਰ-ਐਕਟਿੰਗ ਵੱਧ ਗਈ ਹੈ।