Home Desh ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਡੈਡੀਕੇਟਡ ਫ੍ਰੇਟ ਕੋਰੀਡੋਰ? 4 ਮਹੀਨਿਆਂ ‘ਚ ਇਸ ਨੂੰ... Deshlatest NewsPanjab ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਡੈਡੀਕੇਟਡ ਫ੍ਰੇਟ ਕੋਰੀਡੋਰ? 4 ਮਹੀਨਿਆਂ ‘ਚ ਇਸ ਨੂੰ ਉਡਾਉਣ ਦੀ ਦੂਜੀ ਸਾਜ਼ਿਸ਼ By admin - April 28, 2026 4 0 FacebookTwitterPinterestWhatsApp ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਡੈਟੋਨੇਸ਼ਨ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਮੌਤ ਹੋ ਗਈ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ‘ਚ ਰਾਜਪੁਰਾ ਤੇ ਸ਼ੰਭੂ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸਥਿਤ ਡੈਡੀਕੇਟਡ ਫ੍ਰੇਟ ਕੋਰੀਡੋਰ (DFCCI) ਦੀ ਰੇਲਵੇ ਲਾਈਨ ‘ਤੇ ਬੀਤੀ ਰਾਤ ਇੱਕ ਵੱਡਾ ਧਮਾਕਾ ਹੋਇਆ। ਐਸਐਸਪੀ ਨੇ ਦੱਸਿਆ ਕਿ ਧਮਾਕੇ ਵਾਲੀ ਥਾਂ ਤੋਂ ਇੱਕ ਲਾਸ਼ ਬਰਾਮਦ ਕੀਤੀ ਗਈ ਹੈ। ਇਹ ਪਿਛਲੇ ਚਾਰ ਮਹੀਨਿਆਂ ‘ਚ ਦੂਜੀ ਵਾਰ ਹੈ ਜਦੋਂ ਕੋਰੀਡੋਰ ‘ਤੇ ਵਿਸਫੋਟ ਕਰਕੇ ਪਟੜੀਆਂ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਇਸ ਤੋਂ ਪਹਿਲਾਂ, 23 ਤੇ 24 ਜਨਵਰੀ ਦੀ ਦਰਮਿਆਨੀ ਰਾਤ ਨੂੰ ਫਤਿਹਗੜ੍ਹ ਸਾਹਿਬ ਦੇ ਨੇੜੇ ਇਸੇ ਕੋਰੀਡੋਰ ‘ਤੇ ਇੱਕ ਧਮਾਕਾ ਕੀਤਾ ਗਿਆ ਸੀ। ਅਜਿਹੇ ‘ਚ ਹੁਣ ਇਹ ਸਵਾਲ ਉੱਠ ਰਹੇ ਹਨ ਕਿ ਕੀ ਇਹ ਕੋਰੀਡੋਰ ਅੱਤਵਾਦੀਆਂ ਲਈ ਇੱਕ ਖਾਸ ਨਿਸ਼ਾਨਾ ਬਣ ਗਿਆ ਹੈ? ਡੈਡੀਕੇਟਡ ਫ੍ਰੇਟ ਕੋਰੀਡੋਰ ਦੇ ਰੇਲਵੇ ਪਟੜੀਆਂ ਨੂੰ ਉਡਾਉਣ ਦੀਆਂ ਕੋਸ਼ਿਸ਼ਾਂ, ਪਹਿਲਾਂ ਫਤਿਹਗੜ੍ਹ ਸਾਹਿਬ ਦੇ ਨੇੜੇ ਤੇ ਹੁਣ ਪਟਿਆਲਾ ‘ਚ ਇਹ ਨਾ ਸਿਰਫ ਸੁਰੱਖਿਆ ਪ੍ਰਬੰਧਾਂ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ, ਸਗੋਂ ਇਹ ਸ਼ੱਕ ਵੀ ਵਧਾਉਂਦੀਆਂ ਹਨ ਕਿ ਕੋਰੀਡੋਰ ਸੱਚਮੁੱਚ ਅੱਤਵਾਦੀਆਂ ਦੇ ਘੇਰੇ ‘ਚ ਆ ਗਿਆ ਹੈ। ਪਟਿਆਲਾ ‘ਚ ਵਾਪਰੀ ਘਟਨਾ ਤੋਂ ਪਹਿਲਾਂ, 23-24 ਜਨਵਰੀ ਦੀ ਰਾਤ ਨੂੰ ਫਤਿਹਗੜ੍ਹ ਸਾਹਿਬ ਦੇ ਨੇੜੇ ਇਸੇ ਕੋਰੀਡਰੋ ‘ਤੇ ਇੱਕ ਵੱਡਾ ਧਮਾਕਾ ਵੀ ਹੋਇਆ ਸੀ। 12 ਫੁੱਟ ਤੱਕ ਪਟੜੀਆਂ ਨੂੰ ਨੁਕਸਾਨ ਇਸ ਤੋਂ ਪਹਿਲਾਂ ਖਾਨਪੁਰ ਪਿੰਡ ਨੇੜੇ ਰਾਤ 11:00 ਵਜੇ ਹੋਏ ਧਮਾਕੇ ਨੇ ਰੇਲਵੇ ਪਟੜੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਸੀ। ਇਸ ਘਟਨਾ ਦੌਰਾਨ, ਲੰਘ ਰਹੀ ਮਾਲ ਗੱਡੀ ਦੇ ਇੰਜਣ ਨੂੰ ਵੀ ਨੁਕਸਾਨ ਪਹੁੰਚਿਆ, ਜਿਸ ਕਾਰਨ ਲੋਕੋ ਪਾਇਲਟ ਜ਼ਖਮੀ ਹੋ ਗਿਆ। ਧਮਾਕੇ ਕਾਰਨ ਰੇਲਵੇ ਪਟੜੀਆਂ 12 ਤੋਂ 15 ਫੁੱਟ ਤੱਕ ਉੱਖੜ ਗਈਆਂ ਤੇ ਮਾਲ ਗੱਡੀ ਦੇ ਇੰਜਣ ਨੂੰ ਵੀ ਨੁਕਸਾਨ ਪਹੁੰਚਿਆ। ਅਸੀਂ ਜਲਦੀ ਹੀ ਸਾਜ਼ਿਸ਼ ਦਾ ਪਰਦਾਫਾਸ਼ ਕਰਾਂਗੇ: ਐਸਐਸਪੀ ਹੁਣ, ਇੱਕ ਵਾਰ ਫਿਰ, ਇਸੇ ਕੋਰੀਡੋਰ ‘ਤੇ ਰੇਲਵੇ ਪਟੜੀਆਂ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਾਰ ਜਨਵਰੀ ਦੀ ਘਟਨਾ ਵਾਲੀ ਥਾਂ ਤੋਂ ਲਗਭਗ 40 ਤੋਂ 50 ਕਿਲੋਮੀਟਰ ਪਿੱਛੇ ਸਥਿਤ ਹੈ। ਧਮਾਕੇ ਬਾਰੇ ਬੋਲਦੇ ਹੋਏ, ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਕਿਹਾ कि ਪਟਿਆਲਾ ਪੁਲਿਸ ਨੂੰ ਕੱਲ੍ਹ ਰਾਤ ਘੱਟ ਤੀਬਰਤਾ ਵਾਲੇ ਧਮਾਕੇ ਬਾਰੇ ਜਾਣਕਾਰੀ ਮਿਲੀ ਸੀ। ਸਾਨੂੰ ਸ਼ੰਭੂ ਬਾਰਡਰ ਦੇ ਨੇੜੇ ਰੇਲਵੇ ਪਟੜੀਆਂ ‘ਤੇ ਧਮਾਕੇ ਦੀ ਰਿਪੋਰਟ ਮਿਲੀ। ਮੌਕੇ ‘ਤੇ ਪਹੁੰਚਣ ‘ਤੇ, ਸਾਨੂੰ ਅਹਿਸਾਸ ਹੋਇਆ ਕਿ ਇਹ ਸਿਰਫ਼ ਘੱਟ ਤੀਬਰਤਾ ਵਾਲਾ ਧਮਾਕਾ ਨਹੀਂ ਸੀ, ਸਗੋਂ ਵੱਡੇ ਧਮਾਕੇ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਧਮਾਕਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਧਮਾਕੇ ਦੌਰਾਨ ਮੌਤ ਹੋ ਗਈ। ਲਾਸ਼ ਮੌਕੇ ਤੋਂ ਬਰਾਮਦ ਕਰ ਲਈ ਗਈ ਹੈ। ਸਾਨੂੰ ਘਟਨਾ ਵਾਲੀ ਥਾਂ ਤੋਂ ਇੱਕ ਸਿਮ ਕਾਰਡ ਵੀ ਮਿਲਿਆ ਹੈ, ਨਾਲ ਹੀ ਕਈ ਹੋਰ ਸਬੂਤ ਵੀ ਮਿਲੇ ਹਨ। ਇਸ ਸਮੇਂ ਜੀਆਰਪੀ ਸਮੇਤ ਹੋਰ ਜਾਂਚ ਏਜੰਸੀਆਂ ਦੇ ਸਹਿਯੋਗ ਨਾਲ ਜਾਂਚ ਚੱਲ ਰਹੀ ਹੈ, ਅਸੀਂ ਜਲਦੀ ਹੀ ਇਸ ਸਾਜ਼ਿਸ਼ ਦੇ ਪੂਰੇ ਵੇਰਵਿਆਂ ਦਾ ਖੁਲਾਸਾ ਕਰਾਂਗੇ।