Home Desh 8 ਦਿਨਾਂ ਤੋਂ Malaysian ਹਵਾਈ ਅੱਡੇ ‘ਤੇ ਫਸਿਆ ਹੋਇਆ Jalandhar ਦਾ ਨੌਜਵਾਨ,...

8 ਦਿਨਾਂ ਤੋਂ Malaysian ਹਵਾਈ ਅੱਡੇ ‘ਤੇ ਫਸਿਆ ਹੋਇਆ Jalandhar ਦਾ ਨੌਜਵਾਨ, ਵੀਡੀਓ ਜਾਰੀ ਕਰ ਮੰਗੀ ਮਦਦ

12
0

ਆਕਾਸ਼ ਦਾ ਕਹਿਣਾ ਹੈ ਕਿ ਉਸ ਦੇ ਕੋਲ ਨਾ ਤਾਂ ਪੈਸੇ ਹਨ ਤੇ ਨਾ ਹੀ ਆਪਣੇ ਆਪ ਨੂੰ ਢੱਕਣ ਲਈ ਲੋੜੀਂਦੇ ਕੱਪੜੇ।

ਜਲੰਧਰ ਦਾ ਰਹਿਣ ਵਾਲਾ ਇੱਕ ਨੌਜਵਾਨ ਪਿਛਲੇ ਅੱਠ ਦਿਨਾਂ ਤੋਂ ਭੁੱਖਾ ਤੇ ਪਿਆਸਾ ਮਲੇਸ਼ੀਆ ਦੇ ਹਵਾਈ ਅੱਡੇ ‘ਤੇ ਫਸਿਆ ਹੋਇਆ ਹੈ। ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਪਲੋਡ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। 23 ਸਾਲਾ ਆਕਾਸ਼ ਨੇ ਦੱਸਿਆ ਕਿ ਉਹ 8 ਦਿਨਾਂ ਤੋਂ ਮਲੇਸ਼ੀਆ ਦੇ ਕੁਆਲਾਲੰਪੁਰ ਹਵਾਈ ਅੱਡੇ ‘ਤੇ ਫਸਿਆ ਹੋਇਆ ਹੈ।
ਉਹ ਨਿਊਜ਼ੀਲੈਂਡ ‘ਚ ਆਪਣਾ ਵੀਜ਼ਾ ਖਤਮ ਹੋਣ ਤੋਂ ਬਾਅਦ ਘਰ ਵਾਪਸ ਆਉਣ ਦੇ ਇਰਾਦੇ ਨਾਲ ਨਿਕਲਿਆ ਸੀ। ਹਾਲਾਂਕਿ, ਦਿੱਲੀ ਪਹੁੰਚਣ ‘ਤੇ, ਉਸ ਨੂੰ ਦੂਤਾਵਾਸ ਦੇ ਅਧਿਕਾਰੀਆਂ ਨੇ ਹਿਰਾਸਤ ‘ਚ ਲੈ ਲਿਆ। ਸ਼ੁਰੂ ‘ਚ, ਉਸ ਨੂੰ ਦੋ ਦਿਨਾਂ ਲਈ ਭਾਰਤ ਦੇ ਹਵਾਈ ਅੱਡੇ ‘ਤੇ ਰੋਕਿਆ ਗਿਆ। ਉਸ ਦੇ ਮਿਆਦ ਪੁੱਗ ਚੁੱਕੇ ਪਾਸਪੋਰਟ ਦਾ ਹਵਾਲਾ ਦਿੰਦੇ ਹੋਏ, ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਭਾਰਤ ‘ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਉਸਨੂੰ ਜ਼ਬਰਦਸਤੀ ਮਲੇਸ਼ੀਆ ਭੇਜ ਦਿੱਤਾ।
ਆਕਾਸ਼ ਦਾ ਕਹਿਣਾ ਹੈ ਕਿ ਉਸ ਦੇ ਕੋਲ ਨਾ ਤਾਂ ਪੈਸੇ ਹਨ ਤੇ ਨਾ ਹੀ ਆਪਣੇ ਆਪ ਨੂੰ ਢੱਕਣ ਲਈ ਲੋੜੀਂਦੇ ਕੱਪੜੇ। ਉਸ ਨੂੰ ਹਵਾਈ ਅੱਡੇ ਦੇ ਫਰਸ਼ ‘ਤੇ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਭਾਰਤੀ ਹਾਈ ਕਮਿਸ਼ਨ ਵੱਲੋਂ ਸਹਾਇਤਾ ਨਾ ਮਿਲਣ ਕਾਰਨ ਉਹ ਹੁਣ ਖ਼ਤਰੇ ‘ਚ ਹੈ। ਆਪਣੇ ਵੀਡੀਓ ਸੰਦੇਸ਼ ਵਿੱਚ, ਆਕਾਸ਼ ਨੇ ਦੱਸਿਆ ਕਿ ਕਿਉਂਕਿ ਹੁਣ ਉਸਦੇ ਕੋਲ ਨਿਊਜ਼ੀਲੈਂਡ ਦਾ ਵੀਜ਼ਾ ਨਹੀਂ ਹੈ, ਇਸ ਲਈ ਉਹ ਉਸ ਦੇਸ਼ ਤੋਂ ਨਵੇਂ ਯਾਤਰਾ ਦਸਤਾਵੇਜ਼ ਪ੍ਰਾਪਤ ਕਰਨ ‘ਚ ਅਸਮਰੱਥ ਹੈ ਉਹ ਪਿਛਲੇ ਅੱਠ ਦਿਨਾਂ ਤੋਂ ਹਵਾਈ ਅੱਡੇ ਅੰਦਰ ਹੀ ਫਸਿਆ ਹੋਇਆ ਹੈ ਤੇ ਉਸ ਨੂੰ ਇਮਾਰਤ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਉਸ ਨੇ ਸਹਾਇਤਾ ਲਈ ਅਪੀਲ ਕੀਤੀ ਹੈ।

ਵੀਡੀਓ ਜਾਰੀ ਕਰ ਮਦਦ ਦੀ ਅਪੀਲ

ਵੀਡੀਓ ‘ਚ, ਨੌਜਵਾਨ ਨੇ ਕਿਹਾ ਕਿਹਾ ਕਿ, ” ਮੈਂ ਨਿਊਜ਼ੀਲੈਂਡ ਤੋਂ ਭਾਰਤ ਜਾਣ ਵਾਲੀ ਇੱਕ ਫਲਾਈਟ ‘ਚ ਸਵਾਰ ਹੋਇਆ। ਮੈਂ ਨਿਊਜ਼ੀਲੈਂਡ ਤੋਂ ਘਰ ਵਾਪਸ ਜਾਣ ਲਈ ਜਾ ਰਿਹਾ ਸੀ, ਕਿਉਂਕਿ ਉੱਥੇ ਮੇਰੇ ਦਸਤਾਵੇਜ਼ਾਂ ਦੀ ਪ੍ਰਕਿਰਿਆ ਨਹੀਂ ਹੋਈ ਸੀ ਤੇ ਮੇਰੇ ਲਈ ਕੁਝ ਵੀ ਸਹੀ ਨਹੀਂ ਹੋ ਰਿਹਾ ਸੀ। ਇਸ ਤੋਂ ਇਲਾਵਾ, ਮੇਰੇ ਪਿਤਾ ਦੀ ਸਿਹਤ ਕਾਫ਼ੀ ਵਿਗੜ ਗਈ ਸੀ, ਜਿਸ ਕਾਰਨ ਮੈਨੂੰ ਘਰ ਵਾਪਸ ਜਾਣ ਦਾ ਫੈਸਲਾ ਕਰਨਾ ਪਿਆ।”
“ਮੈਂ 24 ਅਪ੍ਰੈਲ ਨੂੰ ਭਾਰਤ ਪਹੁੰਚਿਆ। ਆਪਣੀ ਰਵਾਨਗੀ ਤੋਂ ਪਹਿਲਾਂ, ਮੈਂ ਨਿਊਜ਼ੀਲੈਂਡ ਤੋਂ ਇੱਕ ਯਾਤਰਾ ਦਸਤਾਵੇਜ਼ ਪ੍ਰਾਪਤ ਕੀਤਾ ਸੀ ਤੇ ਉਸ ਪਰਮਿਟ ਦੀ ਵਰਤੋਂ ਕਰਕੇ ਯਾਤਰਾ ਕੀਤੀ ਸੀ। ਹਾਲਾਂਕਿ, ਭਾਰਤ ਪਹੁੰਚਣ ‘ਤੇ, ਮੇਰੀ ਐਂਟਰੀ ਰੱਦ ਕਰ ਦਿੱਤੀ ਗਈ। ਦੋ ਦਿਨਾਂ ਬਾਅਦ, ਮੈਨੂੰ ਸੂਚਿਤ ਕੀਤਾ ਗਿਆ ਕਿ ਮੈਨੂੰ ਨਿਊਜ਼ੀਲੈਂਡ ਵਾਪਸ ਭੇਜਣਾ ਪਵੇਗਾ। ਇਸ ਤੋਂ ਬਾਅਦ, ਮੈਨੂੰ ਮਲੇਸ਼ੀਆ ਭੇਜ ਦਿੱਤਾ ਗਿਆ।”
ਨੌਜਵਾਨ ਨੇ ਕਿਹਾ, “ਮੈਨੂੰ ਜ਼ਬਰਦਸਤੀ ਮਲੇਸ਼ੀਆ ਜਾਣ ਵਾਲੀ ਉਡਾਣ ‘ਤੇ ਬਿਠਾਇਆ ਗਿਆ ਤੇ ਇੱਥੇ ਛੱਡ ਦਿੱਤਾ ਗਿਆ। ਹੁਣ ਅੱਠ ਦਿਨ ਹੋ ਗਏ ਹਨ, ਮੈਂ ਇਸ ਹਵਾਈ ਅੱਡੇ ‘ਤੇ ਫਸਿਆ ਹੋਇਆ ਹਾਂ। ਜਦੋਂ ਮੈਂ ਮਲੇਸ਼ੀਆ ਦੇ ਅਧਿਕਾਰੀਆਂ ਨਾਲ ਗੱਲ ਕਰਦਾ ਹਾਂ, ਤਾਂ ਉਹ ਮੈਨੂੰ ਆਪਣੇ ਹਾਈ ਕਮਿਸ਼ਨ ਨਾਲ ਸੰਪਰਕ ਕਰਨ ਲਈ ਕਹਿੰਦੇ ਹਨ। ਜਦੋਂ ਮੈਂ ਹਾਈ ਕਮਿਸ਼ਨ ਨਾਲ ਗੱਲ ਕਰਦਾ ਹਾਂ ਤਾਂ ਉਹ ਮੈਨੂੰ ਫ਼ੋਨ ‘ਤੇ ਕਹਿੰਦੇ ਹਨ ਕਿ ਨਿਊਜ਼ੀਲੈਂਡ ਤੋਂ ਜ਼ਰੂਰੀ ਦਸਤਾਵੇਜ਼ ਲੈ ਕੇ ਆਵਾਂ।
Previous articleਚੀਨੀ ਕੁੱਬਾਹੇੜੀ ਕਤਲਕਾਂਡ ਦੀ ਮਾਸਟਰਮਾਈਂਡ ਅਮਰੀਨ ਗ੍ਰਿਫ਼ਤਾਰ, ਇੰਝ ਰਚੀ ਸੀ ਸਾਜ਼ਿਸ਼
Next articleਮੁੱਖ ਮੰਤਰੀ Mann ਅੱਜ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ, ਬਾਗੀ ਰਾਜ ਸਭਾ ਸਾਂਸਦਾਂ ਦਾ ਚੁੱਕਣਗੇ ਮੁੱਦਾ

LEAVE A REPLY

Please enter your comment!
Please enter your name here