Home Desh ਇੰਡੀਗੋ ਦੀ ਫਲਾਇਟ ‘ਚ ਧਮਾਕਾ! ਹੈਦਰਾਬਾਦ ਤੋਂ ਚੰਡੀਗੜ੍ਹ ਆ ਰਹੀ ਸੀ ਉਡਾਣ,...

ਇੰਡੀਗੋ ਦੀ ਫਲਾਇਟ ‘ਚ ਧਮਾਕਾ! ਹੈਦਰਾਬਾਦ ਤੋਂ ਚੰਡੀਗੜ੍ਹ ਆ ਰਹੀ ਸੀ ਉਡਾਣ, ਧਮਾਕੇ ਤੋਂ ਬਾਅਦ ਲੱਗੀ ਅੱਗ

17
0

ਹੈਦਰਾਬਾਦ ਤੋਂ ਚੰਡੀਗੜ੍ਹ ਆ ਰਹੀ ਇੱਕ ਇੰਡੀਗੋ ਦੀ ਫਲਾਇਟ ਵਿੱਚ ਵੱਡਾ ਧਮਾਕਾ ਹੋਇਆ ਹੈ।

ਹੈਦਰਾਬਾਦ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਦੀ ਫਲਾਈਟ ਵਿੱਚ ਇੱਕ ਯਾਤਰੀ ਦਾ ਪਾਵਰ ਬੈਂਕ ਫਟਿਆ। ਜਿਸ ਕਰਨ ਪੰਜ ਯਾਤਰੀ ਜ਼ਖਮੀ ਹੋ ਗਏ ਹਨ। ਦੱਸ ਦਈਏ ਕਿ ਐਮਰਜੰਸੀ ਐਗਜਿਟ ਤੋਂ ਯਾਤਰੀਆਂ ਨੂੰ ਉਡਾਣ ਤੋਂ ਬਾਹਰ ਕੱਢਿਆ ਗਿਆ। ਪਾਵਰ ਬੈਂਕ ਫਟਣ ਨਾਲ ਫਲਾਈਟ ਵਿੱਚ ਧੂੰਆ ਭਰ ਗਿਆ। ਥੋੜ੍ਹੀ ਦੇਰ ਬਾਅਦ ਅੱਗ ਵੀ ਲੱਗ ਗਈ। ਏਅਰ ਹੋਸਟੈੱਸ ਨੇ ਜਲਦੀ ਕਾਰਵਾਈ ਕਰਦਿਆਂ ਅੱਗ ਬੁਝਾਊ ਯੰਤਰ ਨਾਲ ਅੱਗ ਬੁਝਾ ਦਿੱਤੀ। ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਈ।
ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੰਡੀਗੋ ਦੀ ਫਲਾਈਟ ਚੰਡੀਗੜ੍ਹ ਹਵਾਈ ਅੱਡੇ ‘ਤੇ ਲੈਂਡ ਕੀਤੀ। ਇਸ ਧਮਾਕੇ ਤੋਂ ਬਾਅਦ ਉਡਾਣ ਦੇ ਸਟਾਫ ਵੱਲੋਂ ਯਾਤਰੀਆਂ ਨੂੰ ਐਮਰਜੈਂਸੀ ਐਗਜ਼ਿਟ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ।

ਇੰਡੀਗੋ ਦੀ ਉਡਾਣ 6E 108 ਵਿੱਚ ਹੋਇਆ ਧਮਾਕਾ

ਮਿਲੀ ਜਾਣਕਾਰੀ ਮੁਤਾਬਕ, ਹੈਦਰਾਬਾਦ ਤੋਂ ਚੰਡੀਗੜ੍ਹ ਜਾ ਰਹੀ ਇੰਡੀਗੋ ਦੀ ਉਡਾਣ 6E 108 ਵਿੱਚ ਇੱਕ ਯਾਤਰੀ ਦਾ ਪਾਵਰ ਬੈਂਕ ਫਟ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਡਾਣ ਹਵਾਈ ਅੱਡੇ ‘ਤੇ ਖੜ੍ਹੀ ਸੀ। ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ, ਜਹਾਜ਼ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਟਰਮੀਨਲ ‘ਤੇ ਲਿਜਾਇਆ ਗਿਆ। ਜਿੱਥੇ ਏਅਰਲਾਈਨ ਦੀ ਟੀਮ ਉਨ੍ਹਾਂ ਦੀ ਸਹਾਇਤਾ ਲਈ ਮੌਕੇ ‘ਤੇ ਮੌਜੂਦ ਸੀ।

ਯਾਤਰੀਆਂ ਤੇ ਚਾਲਕ ਦਲ ਦੀ ਸੁਰੱਖਿਆ ਪਹਿਲੀ ਤਰਜੀਹ- ਇੰਡੀਗੋ

ਏਅਰਲਾਈਨ ਨੇ ਕਿਹਾ ਕਿ ਜਹਾਜ਼ ਨੂੰ ਸੇਵਾ ਵਿੱਚ ਵਾਪਸ ਲਿਆਉਣ ਤੋਂ ਪਹਿਲਾਂ ਜ਼ਰੂਰੀ ਤਕਨੀਕੀ ਜਾਂਚ ਕੀਤੀ ਜਾਵੇਗੀ। ਇੰਡੀਗੋ ਨੇ ਕਿਹਾ ਕਿ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ।
Previous articleAmritsar: NRI ਬਜ਼ੁਰਗ ਮਹਿਲਾ ਦਾ ਅਪਹਰਣ, 1 ਕਰੋੜ ਦੀ ਮੰਗ; ਪੁਲਿਸ ਨੇ ਕੀਤਾ ਰੈਸਕਿਊ
Next articleਹਿੰਦੁਸਤਾਨ ਵਿੱਚ ਧਮਾਕੇ ਹੁੰਦੇ ਰਹਿੰਦੇ ਹਨ, ਕਿਹੜੀ ਨਵੀਂ ਗੱਲ ਹੈ? ਪੰਜਾਬ ਵਿੱਚ ਹੋਏ 2 ਧਮਾਕਿਆਂ ‘ਤੇ ਬੋਲੇ Farooq Abdullah

LEAVE A REPLY

Please enter your comment!
Please enter your name here