Home latest News Jalandhar BSF ਧਮਾਕਾ ਮਾਮਲਾ, ਪੁਲਿਸ ਪੁੱਛਗਿੱਛ ਤੋਂ ਬਾਅਦ Gurpreet ਰਿਹਾਅ; ਸੁਣਾਈ ਹੱਡਬੀਤੀ

Jalandhar BSF ਧਮਾਕਾ ਮਾਮਲਾ, ਪੁਲਿਸ ਪੁੱਛਗਿੱਛ ਤੋਂ ਬਾਅਦ Gurpreet ਰਿਹਾਅ; ਸੁਣਾਈ ਹੱਡਬੀਤੀ

8
0

 ਜਾਲੰਧਰ ਵਿੱਚ BSF ਹੈੱਡਕੁਆਰਟਰ ਦੇ ਬਾਹਰ ਹੋਏ ਸਕੂਟੀ ਬੰਬ ਧਮਾਕੇ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ।

ਪੰਜਾਬ ਦੇ ਜਾਲੰਧਰ ਵਿੱਚ ਬੀ.ਐਸ.ਐਫ. (BSF) ਹੈੱਡਕੁਆਰਟਰ ਦੇ ਬਾਹਰ ਹੋਏ ਸਕੂਟੀ ਬੰਬ ਧਮਾਕੇ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ 20 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਡੂੰਘੀ ਪੁੱਛਗਿੱਛ ਤੋਂ ਬਾਅਦ ਬੇਗੁਨਾਹ ਪਾਉਂਦੇ ਹੋਏ ਛੱਡ ਦਿੱਤਾ ਗਿਆ ਹੈ। ਰਿਹਾਅ ਹੋਣ ਤੋਂ ਬਾਅਦ ਗੁਰਪ੍ਰੀਤ ਨੇ  ਗੱਲਬਾਤ ਕਰਦਿਆਂ ਘਟਨਾ ਵਾਲੇ ਦਿਨ ਦੀ ਪੂਰੀ ਕਹਾਣੀ ਸਾਂਝੀ ਕੀਤੀ ਅਤੇ ਆਪਣੀ ਮੌਜੂਦਾ ਹਾਲਤ ਬਾਰੇ ਦੱਸਿਆ।

ਧਮਾਕੇ ਸਮੇਂ ਫੋਨ ‘ਤੇ ਕਰ ਰਿਹਾ ਸੀ ਗੱਲਬਾਤ

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ 5 ਮਈ ਨੂੰ ਬੀ.ਐਸ.ਐਫ. ਦਫ਼ਤਰ ਤੋਂ ਆਪਣਾ ਇੱਕ ਰਿਟਰਨ ਪਾਰਸਲ ਲੈਣ ਲਈ ਗਿਆ ਸੀ। ਜਿਸ ਸਮੇਂ ਉਹ ਆਪਣੀ ਸਕੂਟੀ ਕੋਲ ਖੜ੍ਹ ਕੇ ਆਪਣੇ ਪਰਿਵਾਰ ਨਾਲ ਫੋਨ ‘ਤੇ ਗੱਲਬਾਤ ਕਰ ਰਿਹਾ ਸੀ, ਤਾਂ ਅਚਾਨਕ ਉਸ ਦੀ ਸਕੂਟੀ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ। ਗੁਰਪ੍ਰੀਤ ਨੇ ਦੱਸਿਆ ਕਿ ਧਮਾਕਾ ਇੰਨਾ ਭਿਆਨਕ ਸੀ ਕਿ ਉਹ ਘਬਰਾ ਗਿਆ ਅਤੇ ਆਪਣੀ ਜਾਨ ਬਚਾਉਣ ਲਈ ਤੁਰੰਤ ਬੀ.ਐਸ.ਐਫ. ਹੈੱਡਕੁਆਰਟਰ ਦੇ ਮੁੱਖ ਗੇਟ ਵੱਲ ਭੱਜਿਆ। ਧਮਾਕਾ ਹੁੰਦੇ ਹੀ ਸੁਰੱਖਿਆ ਕਾਰਨਾਂ ਕਰਕੇ ਬੀ.ਐਸ.ਐਫ. ਨੇ ਆਪਣੇ ਮੁੱਖ ਗੇਟ ਬੰਦ ਕਰ ਦਿੱਤੇ ਸਨ।
Previous articleIran ਦਾ UAE ‘ਤੇ ਮਿਜ਼ਾਈਲ ਤੇ ਡਰੋਨ ਹਮਲਾ, 30 ਦਿਨਾਂ ਦੀ ਸ਼ਾਂਤੀ ਤੋਂ ਬਾਅਦ ਮੱਧ ਪੂਰਬ ‘ਚ ਮੁੜ ਤਣਾਅ
Next articleAmritsar ‘ਚ ਪੁਲ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ, ਦੇਰ ਰਾਤ ਦੀ ਘਟਨਾ ਖੁਦਕੁਸ਼ੀ ਜਾਂ ਹਾਦਸਾ

LEAVE A REPLY

Please enter your comment!
Please enter your name here