Home Desh Gaurav Dhir ਭਰ੍ਹਾ ਵਰਗ੍ਹੇ, ਪਰ ਬਿਜਨੈਸ ਡੀਲਿੰਗ ਨਾਲ ਨਹੀਂ ਕੋਈ ਲੈਣਾ-ਦੇਣਾ, ਬਦਨਾਮ...

Gaurav Dhir ਭਰ੍ਹਾ ਵਰਗ੍ਹੇ, ਪਰ ਬਿਜਨੈਸ ਡੀਲਿੰਗ ਨਾਲ ਨਹੀਂ ਕੋਈ ਲੈਣਾ-ਦੇਣਾ, ਬਦਨਾਮ ਕਰਨ ਦੀ ਕੋਸ਼ਿਸ਼, ਈਡੀ ਰੇਡ ‘ਤੇ ਬੋਲੇ Aman Arora

18
0

ਅਮਨ ਅਰੋੜਾ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਇਸਦੀ ਸਹੀ ਜਾਂਚ ਹੋਵੇ।

ਬੀਤੇ ਦਿਨ ਪੰਜਾਬ ਵਿੱਚ ਹੋਈ ਈਡੀ ਦੀ ਰੇਡ ਨੂੰ ਲੈ ਕੇ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਭਖੀ ਹੋਈ ਹੈ। ਇਸ ਰੇਡ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਆਰੋਪੀ ਨਾਲ ਕਰੀਬੀ ਰਿਸ਼ਤੇ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਸਥਿਤੀ ਸਪਸ਼ਟ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬੀਜੇਪੀ ਤੇ ਤਿੱਖੇ ਨਿਸਾਨੇ ਲਾਏ। ਚੰਡੀਗੜ੍ਹ ਵਿੱਚ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਅਰੋੜਾ ਨੇ ਕਿਹਾ ਕਿ ਗੌਰਵ ਧੀਰ ਉਨ੍ਹਾਂ ਦੇ ਦੋਸਤ ਜਰੂਰ ਹਨ, ਪਰ ਉਨ੍ਹਾਂ ਦੀ ਬਿਜਨੈਸ ਡੀਲਿੰਗਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਅਰੋੜਾ ਨੇ ਕਿਹਾ ਕਿ ਜੇਕਰ ਈਡੀ ਮੇਰੇ ਤੱਕ ਆਉਣਾ ਚਾਹੁੰਦੀ ਹੈ, ਤਾਂ ਮੈਂ ਉਨ੍ਹਾਂ ਨੂੰ ਚੈਲੇਂਜ ਕਰਦਾ ਹਾਂ ਕਿ ਮੈਨੂੰ ਬੁਲਾਓ, ਪੁੱਛਗਿੱਛ ਕਰੋ। ਮੇਰੇ ਮੋਬਾਈਲ ਦੀ ਜਾਂਚ ਕਰੋ। ਮੇਰਾ ਅਜਿਹੀਆਂ ਕਿਸੇ ਵੀ ਬੇਨਿਯਮੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਰੋੜਾ ਨੇ ਪੁੱਛਿਆ ਕਿ ਕੀ ਈਡੀ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਇਸ ਵਿੱਚ ਜੋ ਸਨਟੇਕ ਸਿਟੀ ਵਾਲੇ ਮੁਲਜ਼ਮ ਸੁਰੇਸ਼ ਬਜਾਜ ਨੇ 2023 ਵਿੱਚ ਭਾਜਪਾ ਨੂੰ 2.5 ਲੱਖ ਰੁਪਏ ਡੋਨੇਸ਼ਨ ਦਿੱਤਾ ਸੀ।

ਜਾਣਕਾਰ ਨੇ ਈਡੀ ਦੀ ਰੇਡ ਬਾਰੇ ਦੱਸਿਆ – ਅਮਨ ਅਰੋੜਾ

ਅਮਨ ਅਰੋੜਾ ਨੇ ਕਿਹਾ, “ਮੇਰੀ ਮਾਂ ਪਿਛਲੇ ਦੋ ਹਫ਼ਤਿਆਂ ਤੋਂ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਕੱਲ੍ਹ, ਜਦੋਂ ਮੈਂ ਉੱਥੋਂ ਮੈਗਸੀਪਾ ਜਾ ਰਿਹਾ ਸੀ, ਤਾਂ ਇੱਕ ਜਾਣਕਾਰ ਨੇ ਮੈਨੂੰ ਰੇਡ ਬਾਰੇ ਦੱਸਿਆ। ਮੈਂ ਜ਼ਮੀਨ ‘ਤੇ ਪਏ ਪੈਸਿਆਂ ਦੇ ਬੈਗ ਦੇਖ ਕੇ ਵੀ ਹੈਰਾਨ ਰਹਿ ਗਿਆ। ਮੈਨੂੰ ਇੱਕ ਜਾਣਕਾਰ ਦਾ ਫੋਨ ਆਇਆ ਕਿ ਤੁਹਾਡੇ ਇੱਕ ਸਾਥੀ ‘ਤੇ ਰੇਡ ਪਈ ਹੈ। ਮੈਨੂੰ ਪਤਾ ਲੱਗਾ ਕਿ ਗੌਰਵ ਧੀਰ ਦੇ ਘਰ ਰੇਡ ਪਈ ਹੈ। ਇਹ ਕਹਾਣੀ ਸਵੇਰ ਤੋਂ ਹੀ ਚੱਲ ਰਹੀ ਸੀ। ਸ਼ਾਮ ਤੱਕ, ਮੇਰਾ ਨਾਮ ਇਸ ਵਿੱਚ ਜੋੜ ਦਿੱਤਾ ਗਿਆ।

ਈਡੀ ਨੇ ਦੂਜੀ ਸਟੇਟਮੈਂਟ ‘ਚ ਮੇਰਾ ਨਾਂ ਜੋੜਿਆ – ਅਰੋੜਾ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਦੋਂ ਹੈਰਾਨੀ ਹੋਈ, ਜਦੋਂ ਈਡੀ ਨੇ ਬਿਆਨ ਜਾਰੀ ਕੀਤਾ। ਇਸ ਵਿੱਚ ਧੀਰ ਕੰਸਟ੍ਰਕਸ਼ਨ ਦਾ ਨਾਮ ਸੀ। ਉਸ ਵਿੱਚ ਗੌਰਵ ਧੀਰ ਦਾ ਨਾਮ ਨਹੀਂ ਸੀ। ਇਸ ਤੋਂ ਬਾਅਦ, ਦੂਜੀ ਸਟੇਟਮੈਂਟ ਜਾਰੀ ਹੋਈ। ਇਸ ਵਿੱਚ ਸਭ ਕੁਝ ਉਹੀ ਹੈ।” ਬੱਸ ਆਖਰੀ ਪੈਰੇ ਵਿੱਚ ਇੱਕ ਲਾਈਨ ਵਿੱਚ ਗੌਰਵ ਧੀਰ ਦਾ ਨਾਮ ਜੋੜ ਦਿੱਤਾ ਗਿਆ। ਪਹਿਲਾਂ ਗੌਰਵ ਅਤੇ ਮੇਰਾ ਨਾਮ ਨਹੀਂ ਸੀ। ਮੇਰਾ ਨਾਮ ਬਾਅਦ ਵਿੱਚ ਜੋੜਿਆ ਗਿਆ ਸੀ। ਅਜਿਹਾ ਸਿਰਫ਼ ਮੈਨੂੰ ਬਦਨਾਮ ਕਰਨ ਲਈ ਕੀਤਾ ਗਿਆ।

ਬਜਾਜ ਨੇ ਭਾਜਪਾ ਨੂੰ 2.5 ਲੱਖ ਡੋਨੇਸ਼ਨ ਦਿੱਤਾ

ਉਨ੍ਹਾਂ ਨੇ ਕਿਹਾ, “ਮੈਂ 1991 ਤੋਂ ਰਾਜਨੀਤੀ ਵਿੱਚ ਹਾਂ। ਕਿਸੇ ਤੋਂ ਕਿਸੇ ਕੰਮ ਲਈ ਪੈਸੇ ਲੈਣਾ ਤਾਂ ਦੂਰ, ਜੇਕਰ ਕਿਸੇ ਤੋਂ ਪੈਸੇ ਦੀ ਇੱਛਾ ਵੀ ਰੱਖੀ ਹੋਵੇ ਤਾ ਸਿਆਸਤ ਛੱਡ ਦੇਵਾਂਗਾ। ਇਹ ਭਾਜਪਾ ਦਾ ਤਰੀਕਾ ਰਿਹਾ ਹੈ। ਮੈਂ ਇਸ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ।” ਈਡੀ ਨੂੰ ਇਹ ਪਤਾ ਨਹੀਂ ਲੱਗਿਆ ਕਿ ਸੁਰੇਸ਼ ਕੁਮਾਰ ਬਜਾਜ ਨੇ 2023-24 ਵਿੱਚ ਭਾਜਪਾ ਨੂੰ 2.5 ਲੱਖ ਰੁਪਏ ਦਾ ਡੋਨੇਸ਼ਨ ਦਿੱਤਾ ਸੀ।

ਸੀਐਮ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਸਥਿਤੀ

ਇਸਤੋਂ ਪਹਿਲਾਂ, ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਕਿਹਾ ਸੀ ਕਿ ਓਐਸਡੀ ਰਾਜਬੀਰ ਘੁੰਮਣ ਦੇ ਨਿਤਿਨ ਗੋਹਿਲ ਨਾਲ ਸਬੰਧਾਂ ਨੂੰ ਲੈ ਕੇ ਜੋ ਆਰੋਪ ਵਿਰੋਧੀ ਧਿਰ ਲਗਾ ਰਹੀ ਹੈ, ਉਨ੍ਹਾਂ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਈਡੀ ਪੁਰਾਣੀ ਕੰਪਨੀ ਦੇ ਸਿਲਸਿਲੇ ਵਿੱਚ ਆਏ ਹੋਏ ਹਨ, ਉਹ ਜਿੱਥੇ ਚਾਹੁਣ, ਉੱਥੇ ਚੈੱਕ ਕਰ ਸਕਦੇ ਹਨ। ਸਾਡਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
Previous articlePunjab ‘ਚ ਮੇਰੀ ਰਸੋਈ ਸਕੀਮ ਦੀ ਸ਼ੁਰੂਆਤ, 40 ਲੱਖ ਪਰਿਵਾਰਾਂ ਨੂੰ ਮਿਲੇਗਾ ਫਾਇਦਾ
Next articleCM Mann ਦੀ ਦੋ ਟੁੱਕ, ਬੇਅਦਬੀ ਕਾਨੂੰਨ ਵਾਪਸ ਨਹੀਂ ਲਵਾਂਗੇ: ਬੋਲੇ- ED ਰੇਡ ਦਾ ਮਤਲਬ ਭਾਜਪਾ ‘ਚ ਜਾਓ; ਪੰਜਾਬੀ ਡਰਣ ਵਾਲੇ ਨਹੀਂ

LEAVE A REPLY

Please enter your comment!
Please enter your name here