Home Desh ਪੰਜਾਬ ਬੋਰਡ 12ਵੀਂ ਜਮਾਤ ਦੀ ਤੀਜੀ ਟਾਪਰ ਦਿਵਾਂਸ਼ੀ ਦੀ ਕਾਮਯਾਬੀ ਦਾ ਰਾਜ,...

ਪੰਜਾਬ ਬੋਰਡ 12ਵੀਂ ਜਮਾਤ ਦੀ ਤੀਜੀ ਟਾਪਰ ਦਿਵਾਂਸ਼ੀ ਦੀ ਕਾਮਯਾਬੀ ਦਾ ਰਾਜ, IT ਸੈਕਟਰ ‘ਚ ਬਣਾਉਣਾ ਚਾਹੁੰਦੀ ਭਵਿੱਖ

6
0

ਦਿਵਾਂਸ਼ੀ ਨੇ ਕਿਹਾ ਕਿ ਉਸ ਕੋਲ ਆਪਣੀ ਖੁਸ਼ੀ ਬਿਆਨ ਕਰਨ ਲਈ ਸ਼ਬਦ ਨਹੀਂ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ 12ਵੀਂ ਜਮਾਤ ਚ ਟਾਪ-3 ਚ ਤਿੰਨੋਂ ਹੀ ਲੜਕੀਆਂ ਰਹੀਆਂ ਹਨ। ਟਾਪਰਸ ਚ ਪਹਿਲੇ ਨੰਬਰ ਤੇ ਸੁਪਨੀਤ ਕੌਰ (ਮਾਨਸਾ), ਦੂਜੇ ਨੰਬਰ ਤੇ ਸੁਹਾਨੀ ਚੌਹਾਨ (ਲੁਧਿਆਣਾ) ਤੇ ਤੀਜੇ ਨੰਬਰ ਚ ਦਿਵਾਂਸ਼ੀ (ਲੁਧਿਆਣਾ) ਰਹੀ ਹੈ। ਤਿੰਨਾਂ ਨੇ ਪ੍ਰੀਖਿਆਂ ਦੇ ਕੁੱਲ ਅੰਕਾਂ ਚ 500 ਤੋਂ 500 ਅੰਕ ਪ੍ਰਾਪਤ ਕੀਤੇ ਹਨ, ਯਾਨੀ ਕਿ ਇਨ੍ਹਾਂ ਨੇ 100 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ।

ਤੀਜੇ ਨੰਬਰੀ ‘ਤੇ ਰਹਿਣ ਵਾਲੀ ਦੀਵਾਂਸ਼ੀ ਨਾਲ ਖਾਸ ਗੱਲਬਾਤ

ਤੀਜਾ ਨੰਬਰ ‘ਤੇ ਰਹਿਣ ਵਾਲੀ ਦਿਵਾਂਸ਼ੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾ ਪੁਰੀ (ਲੁਧਿਆਣਾ) ਦੀ ਵਿਦਿਆਰਥਣ ਹੈ। ਦਿਵਾਂਸੀ ਨੇ 12ਵੀਂ ਹਿਊਮੈਨਿਟੀਜ਼ ਸਟ੍ਰੀਮ ‘ਚ ਕੀਤੀ ਹੈ। ਦਿਵਾਂਸ਼ੀ ਨੇ ਕਿਹਾ ਕਿ ਉਸ ਕੋਲ ਆਪਣੀ ਖੁਸ਼ੀ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਉਸ ਨੇ ਕਿਹਾ ਕਿ ਉਸ ਵੱਲੋਂ ਸਖ਼ਤ ਮਿਹਨਤ ਕੀਤੀ ਗਈ ਤੇ ਇਸ ਦੇ ਨਾਲ ਹੀ ਮਾਪਿਆਂ ਦੀ ਤੇ ਅਧਿਆਪਕਾਂ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ, ਜਿਸ ਕਾਰਨ ਉਸ ਨੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ।
ਦੀਵਾਂਸ਼ੀ ਨੇ ਕਿਹਾ ਕਿ ਉਸ ਨੇ ਸਕੂਲ ਤੋਂ ਆ ਕੇ ਖੇਡਾਂ ਦੇ ਨਾਲ-ਨਾਲ ਪੜ੍ਹਾਈ ਨੂੰ ਵੀ ਤਰਜ਼ੀਹ ਦਿੱਤੀ। ਉਸ ਨੇ ਕਿਹਾ ਕਿ ਉਸ ਦੀ ਸਫ਼ਲਤਾ ‘ਚ ਵਿਸ਼ੇਸ਼ ਯੋਗਦਾਨ ਉਸ ਦੇ ਅਧਿਆਪਕਾਂ ਦਾ ਹੈ, ਜਿਨ੍ਹਾਂ ਨੇ ਉਸ ਨੂੰ ਖੇਡਾਂ ਲਈ ਵੀ ਉਤਸ਼ਾਹਿਤ ਕੀਤਾ ਤੇ ਜਿਸ ਦੇ ਚੱਲਦੇ ਉਸ ਨੇ ਸੂਬੇ ਪੱਧਰ ‘ਤੇ ਜਿੱਤ ਹਾਸਲ ਕੀਤੀ ਤੇ ਅੱਜ ਪੜ੍ਹਾਈ ‘ਚ ਵੀ ਟਾਪ ਕੀਤਾ ਹੈ।
ਆਪਣੀ ਪੜ੍ਹਾਈ ਦੀ ਕਾਮਯਾਬੀ ਬਾਰੇ ਦੱਸਦੇ ਹੋਏ ਦੀਵਾਂਸ਼ੀ ਨੇ ਕਿਹਾ ਕਿ ਬੱਚਿਆਂ ਨੂੰ ਆਪਣੀ ਪੜ੍ਹਾਈ ‘ਤੇ ਪੂਰਾ ਧਿਆਨ ਦੇਣਾ ਚਾਹੀਦੀ ਹੈ। ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਕੋਲੋਂ ਗਾਈਡੰਸ ਲੈਣੀ ਚਾਹੀਦੀ ਹੈ, ਕਿਉਂਕਿ ਅਧਿਆਪਕ ਤੁਹਾਨੂੰ ਕਲਾਸ ‘ਚ ਹਰ ਚੀਜ਼ ਨਹੀਂ ਸਮਝਾ ਸਕਦੇ। ਦੀਵਾਂਸ਼ੀ ਨੇ ਕਿਹਾ ਕਿ ਉਹ ਅੱਗੇ ਜਾ ਕੇ ਇਨਫੋਰਮੇਸ਼ਨ ਟੈਕਨੋਲਜੀ (ਆਈਟੀ) ਸੈਕਟਰ ‘ਚ ਜਾਣਾ ਚਾਹੀਦੀ ਹੈ, ਜਿਸ ਦੇ ਲਈ ਉਸ ਨੇ BCA ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ ਤੇ ਇਸੇ ਵਿਸ਼ੇ ‘ਚ ਉਹ ਮਾਸਟਰਸ ਕਰਕੇ ਮਲਟੀ ਨੈਸ਼ਨਲ ਕੰਪਨੀ ‘ਚ ਕੰਮ ਕਰਨਾ ਚਾਹੁੰਦੀ ਹੈ।
Previous articlePSEB 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਟਾਪ-3 ‘ਚ ਕੁੜੀਆਂ ਨੇ ਮਾਰੀ ਬਾਜ਼ੀ

LEAVE A REPLY

Please enter your comment!
Please enter your name here