Home Crime Amritsar: ਮੰਗਣੀ ਟੁੱਟਣ ਤੋਂ ਬਾਅਦ ਨੌਜਵਾਨ ਨੇ ਥਾਣੇ ਅੰਦਰ ਨਿਗਲੀ ਦਵਾਈ,...

Amritsar: ਮੰਗਣੀ ਟੁੱਟਣ ਤੋਂ ਬਾਅਦ ਨੌਜਵਾਨ ਨੇ ਥਾਣੇ ਅੰਦਰ ਨਿਗਲੀ ਦਵਾਈ, ਹਾਲਤ ਗੰਭੀਰ

3
0

ਪੀੜਤ ਪਰਿਵਾਰ ਨੇ ਦੱਸਿਆ ਕਿ ਜੱਜ ਸਿੰਘ ਦਾ ਇੱਕ ਸਾਲ ਪਹਿਲਾਂ ਇਲਾਕੇ ਦੀ ਇੱਕ ਲੜਕੀ ਨਾਲ ਰਿਸ਼ਤਾ ਹੋਇਆ ਸੀ।

ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਨੰਗਲੀ ਭੱਠੇ ਇਲਾਕੇ ‘ਚ ਇੱਕ ਨੌਜਵਾਨ ਵੱਲੋਂ ਥਾਣੇ ਅੰਦਰ ਦਵਾਈ ਨਿਗਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ। ਨੌਜਵਾਨ ਦੀ ਪਹਿਚਾਣ ਜੱਜ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 28 ਸਾਲ ਦੱਸੀ ਜਾ ਰਹੀ ਹੈ ਤੇ ਉਹ ਇਸ ਸਮੇਂ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਡਾਕਟਰਾਂ ਵੱਲੋਂ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਜੱਜ ਸਿੰਘ ਦਾ ਇੱਕ ਸਾਲ ਪਹਿਲਾਂ ਇਲਾਕੇ ਦੀ ਇੱਕ ਲੜਕੀ ਨਾਲ ਰਿਸ਼ਤਾ ਹੋਇਆ ਸੀ। ਦੋਵੇਂ ਪਾਸਿਆਂ ‘ਚ ਗੱਲਬਾਤ ਤੇ ਮਿਲਣਾ-ਜੁਲਣਾ ਵੀ ਹੁੰਦਾ ਰਿਹਾ, ਪਰ ਬਾਅਦ ‘ਚ ਕੁੜੀ ਵਾਲਿਆਂ ਵੱਲੋਂ ਰਿਸ਼ਤਾ ਤੋੜ ਦਿੱਤਾ ਗਿਆ। ਪਰਿਵਾਰ ਦਾ ਇਲਜ਼ਾਮ ਹੈ ਕਿ ਇਸ ਤੋਂ ਬਾਅਦ ਨੌਜਵਾਨ ਨੂੰ ਲਗਾਤਾਰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਥਾਣੇ ਤੱਕ ਪਹੁੰਚਿਆ, ਜਿੱਥੇ ਨੌਜਵਾਨ ਨੇ ਤਣਾਅ ‘ਚ ਆ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ।
ਪਰਿਵਾਰ ਨੇ ਇਲਜ਼ਾਮ ਲਾਇਆ ਕਿ ਜਦੋਂ ਨੌਜਵਾਨ ਦੀ ਹਾਲਤ ਵਿਗੜੀ ਤਾਂ ਪੁਲਿਸ ਨੇ ਕੋਈ ਤੁਰੰਤ ਸਹਾਇਤਾ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਹਿਲਾਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਨਾ ਹੀ ਪਰਿਵਾਰ ਨੂੰ ਢੰਗ ਨਾਲ ਜਾਣਕਾਰੀ ਦਿੱਤੀ ਗਈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਦਰ ਜਾਣ ਤੱਕ ਨਹੀਂ ਦਿੱਤਾ ਗਿਆ ਤੇ ਸਿਰਫ਼ ਇਹ ਕਿਹਾ ਗਿਆ ਕਿ ਪਹਿਲਾਂ ਨੌਜਵਾਨ ਦੀ ਜਾਨ ਬਚਾਈ ਜਾਵੇ।
ਇਸ ਮੌਕੇ ਮਿੱਠੂ ਨਾਮਕ ਇਕ ਹੋਰ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਰਿਸ਼ਤਾ ਟੁੱਟਣ ਤੋਂ ਬਾਅਦ ਦੋਵੇਂ ਪਾਸਿਆਂ ‘ਚ ਤਣਾਅ ਬਣਿਆ ਹੋਇਆ ਸੀ ਤੇ ਕਈ ਵਾਰ ਫੋਨ ਰਾਹੀਂ ਵੀ ਧਮਕੀਆਂ ਮਿਲਦੀਆਂ ਰਹੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਜੱਜ ਸਿੰਘ ਮਾਨਸਿਕ ਦਬਾਅ ਹੇਠ ਸੀ ਤੇ ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ। ਪਰਿਵਾਰ ਦਾ ਇਹ ਵੀ ਇਲਜ਼ਾਮ ਹੈ ਕਿ ਥਾਣੇ ‘ਚ ਮੌਜੂਦ ਪੁਲਿਸ ਕਰਮਚਾਰੀਆਂ ਨੇ ਸਮੇਂ ਸਿਰ ਮਦਦ ਨਹੀਂ ਕੀਤੀ। ਇਸ ਵੇਲੇ ਨੌਜਵਾਨ ਹਸਪਤਾਲ ਵਿੱਚ ਇਲਾਜ ਅਧੀਨ ਹੈ ਅਤੇ ਪਰਿਵਾਰ ਉਸਦੀ ਸਿਹਤ ਲਈ ਦੁਆਵਾਂ ਕਰ ਰਿਹਾ ਹੈ।
Previous articleGovernor House ਵੱਲ ਕਿਸਾਨਾਂ ਦਾ ਮਾਰਚ, BBMB ਤੇ ਪਾਣੀਆਂ ਦੇ ਅਧਿਕਾਰ ‘ਤੇ ਕਰ ਰਹੇ ਪ੍ਰਦਰਸ਼ਨ
Next articleHoshiarpur Police ਦੀ ਵੱਡੀ ਕਾਰਵਾਈ: ਹਾਈਵੇਅ ‘ਤੇ ਘੇਰੀ ਸਕੋਡਾ ਕਾਰ, 550 ਗ੍ਰਾਮ ਹੈਰੋਇਨ ਸਣੇ 5 ਤਸਕਰ ਦਬੋਚੇ

LEAVE A REPLY

Please enter your comment!
Please enter your name here