Home Desh BSF ਹੈੱਡਕੁਆਰਟਰ ਧਮਾਕੇ ਮਾਮਲੇ ‘ਚ ਮੁਲਜ਼ਮ ਨੇ ਉਗਲੇ ਰਾਜ਼, ਭੱਟੀ ਨੇ ਚੰਦ... Deshlatest NewsPanjab BSF ਹੈੱਡਕੁਆਰਟਰ ਧਮਾਕੇ ਮਾਮਲੇ ‘ਚ ਮੁਲਜ਼ਮ ਨੇ ਉਗਲੇ ਰਾਜ਼, ਭੱਟੀ ਨੇ ਚੰਦ ਪੈਸੇ ਦੇ ਕਰਵਾਇਆ ਬਲਾਸਟ By admin - May 21, 2026 17 0 FacebookTwitterPinterestWhatsApp ਜਾਂਚ ਏਜੰਸੀਆਂ ਦੇ ਅਨੁਸਾਰ, ਮੁਲਜ਼ਮ ਧਮਾਕੇ ਤੋਂ ਬਾਅਦ ਘਬਰਾ ਗਿਆ ਸੀ ਤੇ ਫੜੇ ਜਾਣ ਤੋਂ ਬਚਣ ਦੀ ਕੋਸ਼ਿਸ਼ ‘ਚ ਪੈਸੇ ਖਰਚ ਕਰ ਰਿਹਾ ਸੀ। ਜਾਂਚ ਏਜੰਸੀਆਂ ਨੇ 5 ਮਈ ਦੀ ਰਾਤ ਨੂੰ ਪੰਜਾਬ ਦੇ ਜਲੰਧਰ ‘ਚ ਬੀਐਸਐਫ ਹੈੱਡਕੁਆਰਟਰ ਨੇੜੇ ਹੋਏ ਆਈਈਡੀ ਧਮਾਕੇ ਦੇ ਮਾਮਲੇ ‘ਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਸ਼ਹਿਜ਼ਾਦ ਭੱਟੀ, ਇਸ ਪੂਰੀ ਸਾਜ਼ਿਸ਼ ਦਾ ਮਾਸਟਰਮਾਈਂਡ ਸੀ। ਪੁੱਛਗਿੱਛ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ, ਉਮਰਦੀਨ – ਉਰਫ਼ ਮਿੱਟੂ ਨੇ ਕਬੂਲ ਕੀਤਾ ਕਿ ਉਸ ਨੇ ਸੋਸ਼ਲ ਮੀਡੀਆ ਰਾਹੀਂ ਭੱਟੀ ਨਾਲ ਦੋਸਤੀ ਕੀਤੀ ਸੀ। ਬਾਅਦ ‘ਚ, ਉਸ ਨੂੰ ਧਮਾਕੇ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ। ਸੂਤਰਾਂ ਅਨੁਸਾਰ, ਭੱਟੀ ਨੇ ਸ਼ੁਰੂ ‘ਚ ਮਿੱਟੂ ਨੂੰ 50,000 ਰੁਪਏ ਦੀ ਐਡਵਾਂਸ ਭੇਜ ਸਨ ਤੇ ਉਸ ਨੂੰ ਕਿਹਾ ਕਿ ਤੂੰ ਇਹ ਕਰ ਸਕਦਾ ਹੈਂ, ਇਹ ਤੇਰਾ ਇਨਾਮ ਹੈ। ਇਸ ਤੋਂ ਬਾਅਦ, ਉਸ ਨੂੰ ਬੰਬ ਦੀ ਡਿਲੀਵਰੀ। ਪੁਲਿਸ ਨੇ ਫਗਵਾੜਾ ਦੇ ਨੇੜੇ ਇੱਕ ਖੇਤਰ ਤੋਂ ਧਮਾਕੇ ਲਈ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ। ਇਸ ਤੋਂ ਇਲਾਵਾ, ਪੁਲਿਸ ਨੇ ਮੁਲਜ਼ਮ ਅਨਿਲ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਧਮਾਕੇ ਦੀ ਵੀਡੀਓ ਬਣਾਈ ਸੀ। ਫੜੇ ਜਾਣ ਤੋਂ ਬਚਣ ਲਈ ਪੈਸੇ ਖਰਚ ਕਰ ਰਿਹਾ ਸੀ ਮੁਲਜ਼ਮ ਜਾਂਚ ਏਜੰਸੀਆਂ ਦੇ ਅਨੁਸਾਰ, ਮੁਲਜ਼ਮ ਧਮਾਕੇ ਤੋਂ ਬਾਅਦ ਘਬਰਾ ਗਿਆ ਸੀ ਤੇ ਫੜੇ ਜਾਣ ਤੋਂ ਬਚਣ ਦੀ ਕੋਸ਼ਿਸ਼ ‘ਚ ਪੈਸੇ ਖਰਚ ਕਰ ਰਿਹਾ ਸੀ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ 40,000 ਰੁਪਏ ਨਕਦ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ, ਉਸ ਨੇ ਪੁਲਿਸ ਅੱਗੇ ਉਨ੍ਹਾਂ ਖਾਸ ਥਾਵਾਂ ਦਾ ਖੁਲਾਸਾ ਕੀਤਾ ਹੈ, ਜਿੱਥੋਂ ਉਸ ਨੂੰ ਬੰਬ ਤੇ ਪੈਸੇ ਮਿਲੇ ਸਨ। ਹੁਣ ਸੀਸੀਟੀਵੀ ਫੁਟੇਜ ਤੇ ਡਿਜੀਟਲ ਸਬੂਤਾਂ ਦੇ ਵਿਸ਼ਲੇਸ਼ਣ ਰਾਹੀਂ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ‘ਚ ਇਹ ਵੀ ਖੁਲਾਸਾ ਹੋਇਆ ਹੈ ਕਿ ਪਾਕਿਸਤਾਨੀ ਨਾਗਰਿਕ, ਸ਼ਹਿਜ਼ਾਦ ਭੱਟੀ, ਜੋ ਪਹਿਲਾਂ ਇੱਕ ਗੈਂਗਸਟਰ ਸੀ ਤੇ ਹੁਣ ਇੱਕ ਅੱਤਵਾਦੀ ਹੈਂਡਲਰ ਬਣ ਗਿਆ ਹੈ ਤੇ ਆਈਐਸਆਈ ਵੱਲੋਂ ਭਾਰਤ ਦੇ ਅੰਦਰ ‘ਸਲੀਪਰ ਸੈੱਲ’ ਤਿਆਰ ਕਰ ਰਿਹਾ ਹੈ। ਇਸ ਮਾਮਲੇ ਦੇ ਸਬੰਧ ‘ਚ, ਪੰਜਾਬ ਸਮੇਤ ਕਈ ਰਾਜਾਂ ‘ਚ 500 ਤੋਂ ਵੱਧ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਇਹ ਇੰਸਟਾਗ੍ਰਾਮ ਤੇ ਟੈਲੀਗ੍ਰਾਮ ਰਾਹੀਂ ਭੱਟੀ ਦੇ ਸੰਪਰਕ ‘ਚ ਪਾਏ ਗਏ ਸਨ।