Home Desh Chandigarh: ਪਹਿਲੀ ਮਾਰੀ ਟੱਕਰ, ਫਿਰ ਵਿਅਕਤੀ ਨੇ ਖ਼ੁਦ ਦੀ ਬਾਈਕ ਨੂੰ ਲਗਾ...

Chandigarh: ਪਹਿਲੀ ਮਾਰੀ ਟੱਕਰ, ਫਿਰ ਵਿਅਕਤੀ ਨੇ ਖ਼ੁਦ ਦੀ ਬਾਈਕ ਨੂੰ ਲਗਾ ਦਿੱਤੀ ਅੱਗ

23
0

ਬਾਈਕ ਦੇਖਦੇ ਹੀ ਦੇਖਦੇ ਅੱਗ ਦਾ ਗੋਲਾ ਬਣ ਗਈ।

ਚੰਡੀਗੜ੍ਹ ‘ਚ ਸੜਕ ਦੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਇੱਕ ਵਿਅਕਤੀ ਨੇ ਆਪਣੀ ਹੀ ਬਾਈਕ ਨੂੰ ਅੱਗ ਲਗਾ ਦਿੱਤੀ। ਘਟਨਾ ਸੈਕਟਰ 37 ਤੇ ਸੈਕਟਰ-41 ਦੇ ਡਿਵਾਇਡਿੰਗ ਰੋਡ ਦੀ ਹੈ। ਜਾਣਕਾਰੀ ਮੁਤਾਬਕ, ਵਿਅਕਤੀ ਨੇ ਪਹਿਲੇ ਇੱਕ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ ਤੇ ਫਿਰ ਕਾਰ ਚਾਲਕ ਨਾਲ ਬਹਿਸ ਕਰਨ ਤੋਂ ਬਾਅਦ ਆਪਣੀ ਬਾਈਕ ਦਾ ਪੈਟਰੋਲ ਟੈਂਕ ਖੋਲ੍ਹ ਕੇ ਉਸ ‘ਚ ਅੱਗ ਲਗਾ ਦਿੱਤੀ।
ਬਾਈਕ ਦੇਖਦੇ ਹੀ ਦੇਖਦੇ ਅੱਗ ਦਾ ਗੋਲਾ ਬਣ ਗਈ। ਰਾਹਗੀਰਾਂ ਨੇ ਬਾਈਕ ਨੂੰ ਅੱਗ ਲੱਗੀ ਦੇਖ ਪੁਲਿਸ ਕੰਟਰੋਲ ਰੂਮ ਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਜਦੋਂ ਤੱਕ ਮੌਕੇ ‘ਤੇ ਪਹੁੰਚੀ, ਬਾਈਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਹੀ ਬਾਈਕ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ।
ਪੁਲਿਸ ਨੇ ਕਾਰ ਚਾਲਕ ਦੇ ਵੀ ਬਿਆਨ ਦਰਜ ਕੀਤੇ ਹਨ, ਪਰ ਉਸ ਨੇ ਸ਼ਿਕਾਇਤ ਦੇਣ ਤੋਂ ਇਨਕਾਰ ਕਰ ਦਿੱਤਾ। ਕਾਰ ਚਾਲਕ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਕਾਰ ਦਾ ਹੋਇਆ ਨੁਕਸਾਨ ਖ਼ੁਦ ਹੀ ਠੀਕ ਕਰਵਾ ਲਵੇਗਾ। ਉਸ ਨੇ ਦੱਸਿਆ ਕਿ ਬਾਈਕ ਸਵਾਰ ਵਿਅਕਤੀ ਨੇ ਗੁੱਸੇ ‘ਚ ਆਪਣੀ ਹੀ ਬਾਈਕ ਨੂੰ ਅੱਗ ਲਗਾ ਦਿੱਤੀ।
ਪੁਲਿਸ ਨੇ ਬਾਈਕ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਦਾ ਮੈਡੀਕਲ ਕਰਵਾਇਆ। ਜਾਂਚ ‘ਚ ਉਸ ਦੇ ਸ਼ਰਾਬ ਦੇ ਨਸ਼ੇ ‘ਚ ਹੋਣ ਦੀ ਪੁਸ਼ਟੀ ਹੋਈ ਹੈ। ਸੈਕਟਰ-39 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਪੂਰੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਬਾਈਕ ਨੂੰ ਅੱਗ ਲੱਗਣ ਕਾਰਨ ਕੁੱਝ ਦੇਰ ਤੱਕ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ।
Previous articlePunjab Congress ਪ੍ਰਧਾਨ ਰਾਜਾ ਵੜਿੰਗ ਨੂੰ ਨੋਟਿਸ ਜਾਰੀ, ਪ੍ਰਚਾਰ ਰੁਕਣ ਦੇ ਬਾਵਜੂਦ ਰਾਜਨੀਤਿਕ ਗਤੀਵਿਧੀ ਦਾ ਇਲਜ਼ਾਮ
Next articleIPL 2026: Delhi Capitals ਨੇ ਜਿੱਤਿਆ ਆਖਰੀ ਮੈਚ, Kolkata Knight Riders ਨੂੰ ਮਿਲੀ ਸੀਜ਼ਨ ਦੀ 7ਵੀਂ ਹਾਰ

LEAVE A REPLY

Please enter your comment!
Please enter your name here