Home Desh ਪ੍ਰਚਾਰ ਡਿਫੈਂਡਰਾਂ ‘ਤੇ, ਵੋਟ ਰਿਹੜਿਆਂ ‘ਤੇ, ਵੜਿੰਗ ‘ਤੇ Cm Bhagwant Mannਦਾ ਤੰਜ-...

ਪ੍ਰਚਾਰ ਡਿਫੈਂਡਰਾਂ ‘ਤੇ, ਵੋਟ ਰਿਹੜਿਆਂ ‘ਤੇ, ਵੜਿੰਗ ‘ਤੇ Cm Bhagwant Mannਦਾ ਤੰਜ- ਕੁਰਸੀ ਪਿੱਛੇ ਕਿਵੇਂ ਹੱਥ-ਪੈਰ ਮਾਰਦੇ…

19
0

ਬੀਤੇ ਦਿਨ ਪੰਜਾਬ ‘ਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋਈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਨਾਂ ਨਾਮ ਲਏ ਪੰਜਾਬ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਤੰਜ ਕੱਸਿਆ ਹੋ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪ੍ਰਚਾਰ ਕਰਨਾ ਹੁੰਦਾ ਹੈ ਤਾਂ ਵੜਿੰਗ ਡਿਫੈਂਡਰ (ਇੱਕ ਲਗਜ਼ਰੀ ਗੱਡੀ) ‘ਤੇ ਜਾਂਦੇ ਹਨ ਤੇ ਵੋਟ ਪਾਉਣ ਦੀ ਵਾਰੀ ਉਹ ਰੇਹੜੇ ‘ਤੇ ਸਵਾਰੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੁਰਸੀ ਪਿੱਛੇ ਵੜਿੰਗ ਕਿਵੇਂ ਹੱਥ ਪੈਰ ਮਾਰ ਰਹੇ ਹਨ।
ਦਰਅਸਲ, ਬੀਤੇ ਦਿਨ ਪੰਜਾਬ ‘ਚ ਨਗਰ ਨਿਗਮ (8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ) ਚੋਣਾਂ ਲਈ ਵੋਟਿੰਗ ਹੋਈ। ਇਸ ਦੌਰਾਨ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਗੱਡੇ (ਬਲਦ ਗੱਡੀ, ਰੇਹੜੇ) ‘ਤੇ ਵੋਟ ਪਾਉਣ ਲਈ ਪਹੁੰਚੇ ਸਨ। ਇਸ ਦੇ ਪਿੱਛੇ ਕਾਰਨ ਦੱਸਦੇ ਹੋਏ, ਵੜਿੰਗ ਨੇ ਕਿਹਾ ਕਿ ਉਹ ਮੋਦੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਬੀਤੇ ਕੁੱਝ ਦਿਨਾਂ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕੁੱਲ ਮਿਲਾ ਕੇ ਕਰੀਬ 7 ਰੁਪਏ ਦਾ ਇਜ਼ਾਫਾ ਹੋਇਆ ਹੈ। ਰਾਜਾ ਵੜਿੰਗ ਨੇ ਇਸ ਘਟਨਾਕ੍ਰਮ ਰਾਹੀਂ ਮੋਦੀ ਸਰਕਾਰ ਅੱਗੇ ਮੰਗ ਕੀਤੀ ਕਿ ਤੇਲ ਦਾ ਰੇਟ ਘਟਾਇਆ ਜਾਵੇ।

Cm Bhagwant Mann ਦਾ ਟਵੀਟ

ਇਸ ਹੀ ਘਟਾਕ੍ਰਮ ‘ਤੇ ਸੀਐਮ ਨੇ ਤੰਜ ਕੱਸਦੇ ਹੋਏ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ-
ਮਾੜੇ ਦਿਨਾਂ ਦੀ ਨਿਸ਼ਾਨੀ
ਕੰਮਾਂ ਕਿਹੜਿਆਂ ਤੇ ਆ ਗਏ..
ਪ੍ਰਚਾਰ ਡਿਫੈਂਡਰਾਂ ਉੱਤੇ ਵੋਟ ਪਾਉਣ
ਰੇਹੜਿਆਂ ਤੇ ਆ ਗਏ
ਕੁਰਸੀ ਪਿੱਛੇ ਲੋਕੋ ਕਿਵੇਂ ਹੱਥ ਪੈਰ ਮਾਰਦੇ
ਦੇਖ ਭਾਈ ਬਾਲਿਆ ਰੰਗ ਕਰਤਾਰ ਦੇ..

ਗੱਡੇ ਤੇ ਵੋਟ ਪਾਉਣ ਪਹੁੰਚੇ ਵੜਿੰਗ ਨੇ ਕੀ ਕਿਹਾ ਸੀ?

ਨਗਰ ਨਿਗਮ ਚੋਣਾਂ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਗੱਡੇ ਤੇ ਵੋਟ ਪਾਉਣ ਲਈ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਵੱਲੋਂ ਲਗਾਤਾਰ ਵਧਾਏ ਜਾ ਰਹੇ ਤੇਲ ਦੇ ਰੇਟਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਾਂ।
ਰਾਜਾ ਵੜਿੰਗ ਨੇ ਮੰਗ ਕੀਤੀ ਕਿ ਅਸੀਂ, ਪੈਟਰੋਲ ਤੇ ਡੀਜ਼ਲ ਚ ਕਰੀਬ 7 ਰੁਪਏ ਦੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ। ਜਦੋਂ ਕੱਚੇ ਤੇਲ ਦੀ ਕੀਮਤ ਘੱਟ ਹੈ ਤਾਂ ਸਰਕਾਰ ਨੇ ਇਸ ਦਾ ਲਾਭ ਲੋਕਾਂ ਨੂੰ ਨਹੀਂ ਦਿੱਤਾ। ਅੱਜ ਦੇ ਦਿਨ, ਕੱਚੇ ਤੇਲ ਦੀ ਕੀਮਤ ਸਾਲ 2014 ਦੇ ਮੁਕਾਬਲੇ ਘੱਟ ਹੈ, ਪਰ ਤੇਲ ਦੀਆਂ ਕੀਮਤਾਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਹਫ਼ਤੇ ਵੀ ਵਿਸ਼ਵਿਆਪੀ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਹਨ, ਪਰ ਮੋਦੀ ਜੀ ਪੈਟਰੋਲ-ਡੀਜ਼ਲ ਦੇ ਰੇਟ ਵਧਾ ਰਹੇ ਹਨ। ਦੇਸ਼ ਦੇ ਲੋਕ ਮਹਿੰਗਾਈ ਨਾਲ ਜੂਝ ਰਹੇ ਹਨ, ਆਵਾਜਾਈ ਦੀ ਕੀਮਤ ਵੱਧ ਗਈ ਹੈ, ਰੋਜ਼ਾਨਾ ਦੇ ਇਸਤੇਮਾਲ ਦੀਆਂ ਚੀਜ਼ਾਂ ਦੇ ਭਾਅ ਵੀ ਵੱਧ ਗਏ ਹਨ। ਲੋਕ ਵਿਰੋਧੀ ਲੁੱਟ ਰੁਕਣੀ ਚਾਹੀਦੀ ਹੈ।
Previous articleLudhiana: 20 ਘੰਟੇ ਕੰਮ, ਦਿਹਾੜੀ ਸਿਰਫ਼ 200… ਜ਼ਿੰਮੀਦਾਰ ਦੇ ਘਰ ਬੰਧਕ ਮਜ਼ਦੂਰੀ ਕਰ ਰਿਹਾ ਸੀ ਨੌਜਵਾਨ, ਨਿਹੰਗਾਂ ਨੇ ਛੁਡਵਾਇਆ
Next article“ਦੁੱਧ ਦੀ ਰਾਖੀ ‘ਤੇ ਬਿੱਲਾ…”, Honey Singh ਦੀ Tarun Chugh ਨਾਲ ਮੁਲਾਕਾਤ ‘ਤੇ Jasbir Jassi ਦੇ ਸਵਾਲ

LEAVE A REPLY

Please enter your comment!
Please enter your name here