Home Desh Bakrid 2026: ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਬਕਰੀਦ ਦਾ ਤਿਉਹਾਰ,... Deshlatest NewsPanjab Bakrid 2026: ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਬਕਰੀਦ ਦਾ ਤਿਉਹਾਰ, ਜਾਣੋ ਤਿੰਨ ਦਿਨਾਂ ਤੱਕ ਕਿਉਂ ਦਿੱਤੀ ਜਾਂਦੀ ਕੁਰਬਾਨੀ By admin - May 28, 2026 17 0 FacebookTwitterPinterestWhatsApp ਅੱਜ, ਈਦ ਅਲ-ਅਧਾ ਯਾਨੀ ਬਕਰੀਦ ਦੇਸ਼ ਭਰ ‘ਚ ਮਨਾਈ ਜਾ ਰਹੀ ਹੈ। ਅੱਜ, ਦੇਸ਼ ਭਰ’ਚ ਈਦ ਅਲ-ਅਧਾ ਯਾਨੀ ਬਕਰੀਦਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਪਵਿੱਤਰ ਤਿਉਹਾਰ ਹਰ ਸਾਲ ਜੁਲ-ਹਿੱਜਾ ਮਹੀਨੇ ਦੇ 10ਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਇਸਲਾਮੀ ਧਰਮ ‘ਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦਿਨ, ਮੁਸਲਮਾਨ ਨਮਾਜ਼ ਅਦਾ ਕਰਦੇ ਹਨ, ਗਰੀਬਾਂ ਨੂੰ ਦਾਨ ਦਿੰਦੇ ਹਨ ਤੇ ਕਿਸੇ ਜਾਨਵਰ (ਜਿਵੇਂ ਕਿ ਬੱਕਰਾ, ਬੱਕਰੀ, ਭੇਡ, ਮੱਝ, ਬਲਦ ਜਾਂ ਊਠ) ਦੀ ਕੁਰਬਾਨੀ ਦਿੰਦੇ ਹਨ। ਬਕਰੀਦ ਦਾ ਤਿਉਹਾਰ ਅੱਲ੍ਹਾ ਪ੍ਰਤੀ ਸੱਚੀ ਸ਼ਰਧਾ ਤੇ ਸਮਰਪਣ ਦਾ ਪ੍ਰਤੀਕ ਹੈ। ਕੁਰਬਾਨੀ ਇਸ ਤਿਉਹਾਰ ਦੀ ਸਭ ਤੋਂ ਮਹੱਤਵਪੂਰਨ ਪਰੰਪਰਾ ਮੰਨੀ ਜਾਂਦੀ ਹੈ। ਇਸਲਾਮੀ ਮਾਨਤਾਵਾਂ ਦੇ ਅਨੁਸਾਰ, ਇਸ ਦਿਨ ਕੁਰਬਾਨੀ ਇਸ ਲਈ ਦਿੱਤੀ ਜਾਂਦੀ ਹੈ, ਤਾਂ ਜੋ ਦੁਨੀਆ ਨੂੰ ਮਨੁੱਖਤਾ ਤੇ ਸਮਾਨਤਾ ਦਾ ਸੰਦੇਸ਼ ਦਿੱਤਾ ਜਾ ਸਕੇ। ਬਕਰੀਦ ‘ਤੇ ਕੁਰਬਾਨੀ ਦੀ ਪਰੰਪਰਾ ਹਜ਼ਰਤ ਇਬਰਾਹਿਮ ਅਲੈਹਿੱਸਲਾਮ ਦੀ ਕਹਾਣੀ ਨਾਲ ਸਬੰਧਿਤ ਹੈ। ਇਸਲਾਮ ਅਨੁਸਾਰ, ਕੁਰਬਾਨੀ ਕਰਨਾ ਹਜ਼ਰਤ ਇਬਰਾਹਿਮ ਦੀ ਸੁੰਨਤ ਹੈ। ਈਦ ਅਲ-ਅਧਾ ਦੇ ਤਿਉਹਾਰ ਤਿੰਨ ਦਿਨਾਂ ਤੱਕ ਚੱਲਦਾ ਹੈ। ਇਸ ਅਨੁਸਾਰ, ਕੁਰਬਾਨੀ ਦਾ ਸਿਲਸਿਲ ਵੀ ਬਕਰੀਦ ਦੇ ਦਿਨ ਨੂੰ ਮਿਲਾ ਕੇ ਤਿੰਨ ਦਿਨਾਂ ਤੱਕ ਜਾਰੀ ਰਹਿੰਦਾ ਹੈ। ਤਿੰਨ ਦਿਨਾਂ ਤੱਕ ਕੁਰਬਾਨੀ ਇਸਲਾਮੀ ਧਰਮ ‘ਚ, ਕੁਰਬਾਨੀ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਕੁਰਾਨ ‘ਚ ਕਈ ਥਾਵਾਂ ‘ਤੇ ਜ਼ਿਕਰ ਕੀਤਾ ਗਿਆ ਹੈ ਕਿ ਅੱਲ੍ਹਾ ਨੇ ਤਿੰਨ ਦਿਨਾਂ ਦੇ ਦੌਰਾਨ ਹਜ਼ਰਤ ਇਬਰਾਹਿਮ ਨੂੰ ਸੁਪਨੇ ਦਿਖਾਏ ਸੀ ਤੇ ਇਨ੍ਹਾਂ ਸੁਪਨਿਆਂ ਰਾਹੀਂ, ਉਨ੍ਹਾਂ ਨੂੰ ਸਭ ਤੋਂ ਪਿਆਰੀ ਚੀਜ਼ ਦੀ ਕੁਰਬਾਨੀ ਦੇਣ ਦਾ ਹੁਕਮ ਦਿੱਤਾ। ਇਸ ਲਈ ਇਹ ਪਰੰਪਰਾ ਤਿੰਨ ਦਿਨਾਂ ਤੱਕ ਚੱਲਦੀ ਹੈ, ਤਾ ਜੋਂ ਸਾਰੇ ਹਾਜੀ ਤੇ ਮੁਸਲਮਾਨ ਆਪਣੀ ਇਸ ਇਬਾਦਤ ਨੂੰ ਬਿਨਾਂ ਕਿਸੇ ਹੜਬੜੀ ‘ਤੇ ਪੂਰਾ ਕਰਨ ਸਕਣ। ਇਸਲਾਮੀ ਵਿਸ਼ਵਾਸਾਂ ਦੇ ਅਨੁਸਾਰ, ਅੱਲ੍ਹਾ ਜਾਣਦਾ ਸੀ ਕਿ ਹਜ਼ਰਤ ਇਬਰਾਹਿਮ ਆਪਣੇ ਪੁੱਤਰ ਨਾਲ ਸਭ ਤੋਂ ਵੱਧ ਪਿਆਰ ਕਰਦੇ ਸਨ। ਜਦੋਂ ਹਜ਼ਰਤ ਇਬਰਾਹਿਮ ਨੇ ਆਪਣਾ ਸੁਪਨਾ ਆਪਣੇ ਪੁੱਤਰ, ਹਜ਼ਰਤ ਇਸਮਾਈਲ ਨੂੰ ਦੱਸਿਆ ਤਾਂ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਅੱਲ੍ਹਾ ਦੇ ਹੁਕਮ ਦੀ ਪਾਲਣਾ ਕਰਨ ਲਈ ਕਿਹਾ ਤੇ ਕੁਰਬਾਨ ਹੋਣ ਲਈ ਤਿਆਰ ਹੋ ਗਏ। ਅੱਲ੍ਹਾ ਤੇ ਪ੍ਰਤੀ ਤਿਆਗ ਦਾ ਪ੍ਰਤੀਕ ਜਦੋਂ ਹਜ਼ਰਤ ਇਸਮਾਈਲ ਆਪਣੇ ਪਿਤਾ ਦੇ ਹੱਥੋਂ ਹੋਣ ਲਈ ਤਿਆਰ ਹੋਏ ਤਾਂ ਉਹ ਲਗਭਗ 13 ਤੋਂ 14 ਸਾਲ ਦੇ ਸਨ। ਹਜ਼ਰਤ ਇਬਰਾਹਿਮ ਲਈ, ਆਪਣੇ ਪੁੱਤਰ ਦੀ ਕੁਰਬਾਨੀ ਦੇਣ ਇੱਕ ਇਮਤਿਹਾਨ ਸੀ, ਪਰ ਉਨ੍ਹਾਂ ਨੂੰ ਆਪਣੇ ਅੱਲ੍ਹਾ ‘ਤੇ ਪੂਰਾ ਯਕੀਨ ਸੀ। ਜਿਵੇਂ ਹੀ ਉਹ ਕੁਰਬਾਨੀ ਦੇਣ ਲੱਗੇ ਤਾਂ ਅੱਲ੍ਹਾ ਨੇ ਉਨ੍ਹਾਂ ਦੇ ਪੁੱਤਰ ਦੀ ਥਾਂ ਇੱਕ ਦੁੰਬਾ (ਭੇਡੂ) ਰੱਖ ਦਿੱਤਾ ਇਸ ਤਰ੍ਹਾਂ, ਹਜ਼ਰਤ ਇਸਮਾਈਲ ਦੀ ਥਾਂ ਦੁੰਬਾ ਕੁਰਬਾਨੀ ਹੋ ਗਿਆ ਤੇ ਇਹ ਪਰੰਪਰਾ ਉਦੋਂ ਤੋਂ ਸ਼ੁਰੂ ਹੋ ਗਈ। ਗੋਸ਼ਤ ਤੇ ਕੁਰਬਾਨੀ ਦਾ ਨਿਯਮ ਮੁਸਲਮਾਨਾਂ ‘ਚ, ਕੁਰਬਾਨੀ ਦੇ ਮਾਸ ਨੂੰ ਤਿੰਨ ਬਰਾਬਰ ਹਿੱਸਿਆਂ ‘ਚ ਵੰਡਣ ਦਾ ਰਿਵਾਜ ਹੈ। ਇੱਕ ਹਿੱਸਾ ਕੁਰਬਾਨੀ ਕਰਨ ਵਾਲੇ ਪਰਿਵਾਰ ਦੁਆਰਾ ਆਪਣੇ ਕੋਲ ਰੱਖਿਆ ਜਾਂਦਾ ਹੈ, ਇੱਕ ਹਿੱਸਾ ਰਿਸ਼ਤੇਦਾਰਾਂ, ਦੋਸਤਾਂ ਤੇ ਗੁਆਂਢੀਆਂ ਲਈ ਵੱਖਰਾ ਰੱਖਿਆ ਜਾਂਦਾ ਹੈ ਤੇ ਇੱਕ ਹਿੱਸਾ ਗਰੀਬਾਂ ਤੇ ਲੋੜਵੰਦਾਂ ‘ਚ ਵੰਡਿਆ ਜਾਂਦਾ ਹੈ। ਕਿਸੇ ਵੀ ਜਾਨਵਰ ਦੀ ਕੁਰਬਾਨੀ ਲਈ ਇੱਕ ਤੈਅ ਘੱਟੋ-ਘੱਟ ਉਮਰ ਜ਼ਰੂਰੀ ਹੈ। ਇਸ ਤਿਉਹਾਰ ਦੌਰਾਨ ‘ਚ ਘੱਟੋ-ਘੱਟ ਇੱਕ ਸਾਲ ਦੇ ਬੱਕਰੇ ਜਾਂ ਬੱਕਰੀ ਦੀ ਕੁਰਬਾਨੀ ਦਿੱਤੀ ਜਾ ਸਕਦੀ ਹੈ। ਕੁਰਬਾਨੀ ਦੇ ਲਈ ਭੇਡ ਜਾਂ ਦੁੰਬਾ ਘੱਟੋ-ਘੱਟ ਛੇ ਮਹੀਨੇ ਦਾ ਹੋਣਾ ਚਾਹੀਦਾ ਹੈ। ਇੱਕ ਮੱਝ ਜਾਂ ਬਲਦ ਘੱਟੋ-ਘੱਟ ਦੋ ਸਾਲ ਦਾ ਹੋਣਾ ਚਾਹੀਦਾ ਹੈ, ਤੇ ਇੱਕ ਊਠ ਪੰਜ ਸਾਲ ਦਾ ਹੋਣਾ ਚਾਹੀਦਾ ਹੈ।