Home Desh ਤਲਾਕ ਤੋਂ ਬਾਅਦ ਪਿਆਰ, ਵਿਆਹ ਦੀ ਜ਼ਿੱਦ ਅਤੇ ਪਟਿਆਲਾ ਦੇ ਨੀਲੇ ਡਰੱਮ...

ਤਲਾਕ ਤੋਂ ਬਾਅਦ ਪਿਆਰ, ਵਿਆਹ ਦੀ ਜ਼ਿੱਦ ਅਤੇ ਪਟਿਆਲਾ ਦੇ ਨੀਲੇ ਡਰੱਮ ਕਾਂਡ ਦੀ ਕਹਾਣੀ, ਆਖਰੀ ਫੋਨ ਕਾਲ ਤੋਂ ਆਸ਼ਿਕ ਵਿਰਾਟ ਗ੍ਰਿਫ਼ਤਾਰ, ਦੱਸਿਆ ਨੇਹਾ ਨੂੰ ਕਿਉਂ ਮਾਰਿਆ

14
0

ਪਟਿਆਲਾ ਵਿੱਚ ਮੇਰਠ ਵਰਗਾ ਨੀਲੇ ਡਰੱਮ ਮਰਡਰ ਕੇਸ ਸਾਹਮਣੇ ਆਇਆ ਸੀ।

 26 ਮਈ ਨੂੰ ਪੰਜਾਬ ਦੇ ਪਟਿਆਲਾ ਵਿੱਚ ਸਰਹੱਦ ਬਾਈਪਾਸ ਸਥਿਤ ਡੀਸੀਡਬਲਯੂ (DCW) ਓਵਰਬ੍ਰਿਜ ਦੇ ਨੇੜੇ ਝਾੜੀਆਂ ਵਿੱਚ ਮਿਲੇ ਇੱਕ ਨੀਲੇ ਡਰੱਮ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਸੀ। ਇਸ ਡਰੱਮ ਦੇ ਅੰਦਰੋਂ ਇੱਕ ਨੌਜਵਾਨ ਕੁੜੀ ਦੀ ਲਾਸ਼ ਬਰਾਮਦ ਹੋਈ ਸੀ। ਆਖਿਰ ਉਹ ਕੁੜੀ ਕੌਣ ਸੀ ਅਤੇ ਉਸ ਦਾ ਇਹ ਹਾਲ ਕਿੰਨੇ ਕੀਤਾ ਗਿਆ—ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਆਖਿਰਕਾਰ ਮਿਲ ਗਏ ਹਨ। ਇਹ ਲਾਸ਼ 15 ਸਾਲ ਦੀ ਨੇਹਾ ਦੀ ਸੀ। ਨੇਹਾ ਦੀ ਹੱਤਿਆ ਕਿਸੇ ਹੋਰ ਨੇ ਨਹੀਂ, ਬਲਕਿ ਉਸ ਦੇ ਪ੍ਰੇਮੀ ਵਿਰਾਟ ਨੇ ਗਲਾ ਘੁੱਟ ਕੇ ਕੀਤੀ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਉੱਤਰ ਪ੍ਰਦੇਸ਼ ਭੱਜਣ ਤੋਂ ਠੀਕ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ।
ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜੌਨਪੁਰ ਦਾ ਰਹਿਣ ਵਾਲਾ ਪੀੜਤ ਪਰਿਵਾਰ ਪਿਛਲੇ 25 ਸਾਲਾਂ ਤੋਂ ਪਟਿਆਲਾ ਵਿੱਚ ਰਹਿ ਰਿਹਾ ਹੈ। ਮ੍ਰਿਤਕਾ ਨੇਹਾ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ, ਪਰ ਆਪਸੀ ਅਣਬਣ ਕਾਰਨ ਡੇਢ ਸਾਲ ਬਾਅਦ ਹੀ ਉਸਦਾ ਤਲਾਕ ਹੋ ਗਿਆ ਅਤੇ ਉਹ ਆਪਣੇ ਮਾਤਾ-ਪਿਤਾ ਦੇ ਘਰ ਵਾਪਸ ਆ ਗਈ। ਇਸ ਦੌਰਾਨ ਕਰੀਬ ਡੇਢ ਸਾਲ ਪਹਿਲਾਂ ਮਾਰਕੀਟ ਵਿੱਚ ਉਸਦੀ ਮੁਲਾਕਾਤ ਉੱਤਰ ਪ੍ਰਦੇਸ਼ ਦੇ ਬਹਿਰਾਈਚ ਦੇ ਰਹਿਣ ਵਾਲੇ ਵਿਰਾਟ ਨਾਲ ਹੋਈ, ਜੋ ਪਟਿਆਲਾ ਵਿੱਚ ਮਜ਼ਦੂਰੀ ਕਰਦਾ ਸੀ। ਵਿਰਾਟ ਦੀ ਪਤਨੀ ਦੀ ਦੋ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਸੀ ਅਤੇ ਉਸਦੇ ਦੋ ਬੱਚੇ ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਸਨ। ਹੌਲੀ-ਹੌਲੀ ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ।

ਵਿਆਹ ਦੀ ਜ਼ਿੱਦ ਬਣੀ ਮੌਤ ਦੀ ਵਜ੍ਹਾ

ਨੇਹਾ ਲਗਾਤਾਰ ਵਿਰਾਟ ਤੇ ਵਿਆਹ ਕਰਨ ਅਤੇ ਪਤਨੀ ਦਾ ਦਰਜਾ ਦੇਣ ਦਾ ਦਬਾਅ ਬਣਾ ਰਹੀ ਸੀ, ਪਰ ਵਿਰਾਟ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਤਿਆਰ ਨਹੀਂ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਅਕਸਰ ਝਗੜੇ ਹੋਣ ਲੱਗੇ ਸਨ। 25 ਮਈ ਦੀ ਰਾਤ ਵਿਰਾਟ ਨੇ ਨੇਹਾ ਨੂੰ ਮਿਲਣ ਲਈ ਆਪਣੇ ਕਮਰੇ ਤੇ ਬੁਲਾਇਆ। ਇੱਥੇ ਫਿਰ ਵਿਆਹ ਨੂੰ ਲੈ ਕੇ ਦੋਵਾਂ ਵਿਚਕਾਰ ਤਿੱਖੀ ਬਹਿਸ ਹੋਈ। ਗੁੱਸੇ ਵਿੱਚ ਆ ਕੇ ਵਿਰਾਟ ਨੇ ਨੇਹਾ ਦਾ ਗਲਾ ਘੁੱਟ ਦਿੱਤਾ ਅਤੇ ਉਸਨੂੰ ਤਦ ਤੱਕ ਨਹੀਂ ਛੱਡਿਆ ਜਦੋਂ ਤੱਕ ਉਹ ਮਰ ਨਹੀਂ ਗਈ।

1,000 ਰੁਪਏ ਦਾ ਡਰੱਮ ਖਰੀਦਿਆ, ਈ-ਰਿਕਸ਼ਾ ‘ਤੇ ਠਿਕਾਣੇ ਲਗਾਈ ਲਾਸ਼

ਹੱਤਿਆ ਤੋਂ ਬਾਅਦ ਲਾਸ਼ ਨੂੰ ਛੁਪਾਉਣ ਲਈ ਵਿਰਾਟ ਨੇ ਇੱਕ ਬਹੁਤ ਹੀ ਚਾਲਾਕ ਸਾਜ਼ਿਸ਼ ਰਚੀ। ਉਹ ਬਾਜ਼ਾਰ ਗਿਆ ਅਤੇ 1,000 ਰੁਪਏ ਵਿੱਚ ਇੱਕ ਨਵਾਂ ਪਲਾਸਟਿਕ ਦਾ ਨੀਲਾ ਡਰੱਮ ਖਰੀਦ ਕੇ ਲਿਆਇਆ। ਕਮਰੇ ਵਿੱਚ ਆ ਕੇ ਉਸਨੇ ਨੇਹਾ ਦੀ ਲਾਸ਼ ਨੂੰ ਡਰੱਮ ਵਿੱਚ ਬੰਦ ਕਰਕੇ ਢੱਕਣ ਲਗਾ ਦਿੱਤਾ। ਇਸ ਤੋਂ ਬਾਅਦ ਅੱਧੀ ਰਾਤ ਨੂੰ ਉਸਨੇ ਇੱਕ ਈ-ਰਿਕਸ਼ਾ ਬੁੱਕ ਕੀਤਾ ਅਤੇ ਡਰਾਈਵਰ ਨੂੰ ਕਿਹਾ ਕਿ ਉਸਨੂੰ ਕੂੜਾ ਸੁੱਟਣਾ ਹੈ। ਵਿਰਾਟ ਡਰੱਮ ਨੂੰ ਓਵਰਬ੍ਰਿਜ ਦੇ ਕੋਲ ਸੁੰਨੀ ਝਾੜੀਆਂ ਵਿੱਚ ਸੁੱਟ ਕੇ ਫਰਾਰ ਹੋ ਗਿਆ।

ਸਫਾਈ ਕਰਮਚਾਰੀ ਨੇ ਖੋਲ੍ਹਿਆ ਡਰੱਮ, ਸੋਸ਼ਲ ਮੀਡੀਆ ਰਾਹੀਂ ਹੋਈ ਪਛਾਣ

26 ਮਈ ਦੀ ਸਵੇਰ ਜਦੋਂ ਸਫਾਈ ਕਰਮਚਾਰੀ ਸ਼ੰਕਰ ਉੱਥੇ ਕੂੜਾ ਸੁੱਟਣ ਪਹੁੰਚਿਆ, ਤਾਂ ਉਸਨੂੰ ਝਾੜੀਆਂ ਵਿੱਚ ਇੱਕ ਨਵਾਂ ਡਰੱਮ ਦੇਖ ਕੇ ਸ਼ੱਕ ਹੋਇਆ। ਢੱਕਣ ਖੋਲ੍ਹਦੇ ਹੀ ਉਸਦੇ ਹੋਸ਼ ਉੱਡ ਗਏ ਕਿਉਂਕਿ ਅੰਦਰ ਇੱਕ ਨੌਜਵਾਨ ਕੁੜੀ ਦੀ ਅਕੜੀ ਹੋਈ ਲਾਸ਼ ਪਈ ਸੀ। ਸੂਚਨਾ ਮਿਲਦੇ ਹੀ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ। ਪਛਾਣ ਨਾ ਹੋਣ ਕਰਕੇ ਪੁਲਿਸ ਨੇ ਮ੍ਰਿਤਕਾ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ, ਜਿਸਨੂੰ ਦੇਖ ਕੇ ਨੇਹਾ ਦੇ ਭਰਾ ਨੇ ਉਸਦੀ ਪਛਾਣ ਕੀਤੀ।

ਆਖਰੀ ਫੋਨ ਕਾਲ ਅਤੇ ਬਹਿਰਾਈਚ ਬਸ ਸਟੈਂਡ ਦੀ ਘੇਰਾਬੰਦੀ

ਨੇਹਾ ਦੀ ਪਛਾਣ ਹੋਣ ਤੋਂ ਬਾਅਦ ਪੁਲਿਸ ਨੇ ਉਸਦੇ ਫੋਨ ਦੀ ਕਾਲ ਡਿਟੇਲ ਰਿਕਾਰਡ (CDR) ਦੀ ਜਾਂਚ ਕੀਤੀ,, ਜਿਸ ਤੋਂ ਸਾਫ਼ ਹੋਇਆ ਕਿ ਨੇਹਾ ਦੀ ਆਖਰੀ ਗੱਲਬਾਤ ਵਿਰਾਟ ਨਾਲ ਹੋਈ ਸੀ। ਪੁਲਿਸ ਨੂੰ ਇਨਪੁਟ ਮਿਲਿਆ ਕਿ ਵਿਰਾਟ ਪਟਿਆਲਾ ਤੋਂ ਬਸ ਫੜ ਕੇ ਆਪਣੇ ਜੱਦੀ ਸਹਿਰ ਬਹਿਰਾਈਚ (ਉੱਤਰ ਪ੍ਰਦੇਸ਼) ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਹ ਫਰਾਰ ਹੋ ਸਕੇ, ਪੁਲਿਸ ਨੇ ਘੇਰਾਬੰਦੀ ਕਰਕੇ ਸ਼ਨੀਵਾਰ ਨੂੰ ਉਸਨੂੰ ਕਾਬੂ ਕਰ ਲਿਆ।
Previous articleAmritsar ‘ਚ ਡੇਅਰੀ ਕਿਸਾਨਾਂ ਦਾ ਵੱਡਾ ਰੋਸ ਪ੍ਰਦਰਸ਼ਨ, ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ ਦੀ ਮੰਗ
Next article6 ਮਹੀਨਿਆਂ ‘ਚ 97% ਮਹਿੰਗਾ ਹੋਇਆ 19 ਕਿਲੋ ਦਾ ਸਿਲੰਡਰ , 5 KG ਦੇ LPG ‘ਚ ਵੀ ਵਾਧਾ

LEAVE A REPLY

Please enter your comment!
Please enter your name here