ਸਿੱਧੂ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ‘ਤੇ “ਸਾਈਨ ਟੂ ਵਾਰ 2026 ਵਰਲਡ ਟੂਰ” ਵਾਲੀ ਪੋਸਟ ਨੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਪੈਦਾ ਕੀਤਾ ਹੈ।
ਸਿੱਧੂ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਗਈ। ਜਿਸ ਤੋਂ ਬਾਅਦ ਇਹ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਪੋਸਟ ਨੇ ਸਿੱਧੂ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ, ਭਾਵਨਾਵਾਂ ਅਤੇ ਉਮੀਦਾਂ ਦੀ ਲਹਿਰ ਪੈਦਾ ਕਰ ਦਿੱਤੀ ਹੈ। “ਸਾਈਨ ਟੂ ਵਾਰ 2026 ਵਰਲਡ ਟੂਰ” ਟਾਈਟਲ ਵਾਲੀ ਇਸ ਪੋਸਟ ਵਿੱਚ, ਮੂਸੇਵਾਲਾ ਦੀ ਟੀਮ ਨੇ ਇੱਕ ਰਹੱਸਮਈ ਪਰ ਉਤਸ਼ਾਹਜਨਕ ਸੰਕੇਤ ਦਿੱਤਾ ਹੈ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਇੱਕ ਵੱਡੀ ਅਤੇ ਖੁਸ਼ਖਬਰੀ ਵਜੋਂ ਦੇਖ ਰਹੇ ਹਨ।
ਇਹ ਟਾਈਟਲ ਸਿੱਧੂ ਮੂਸੇਵਾਲਾ ਦੀ ਅਥਾਹ ਪ੍ਰਸਿੱਧੀ ਅਤੇ ਉਨ੍ਹਾਂ ਦੀ ਕਲਾਤਮਕ ਸ਼ੈਲੀ ਦੇ ਮੁਤਾਬਕ ਜਾਪਦਾ ਹੈ। “ਸਾਈਨ ਟੂ ਵਾਰ” ਸਿੱਧੂ ਦੀ ਸ਼ਖਸੀਅਤ ਅਤੇ ਉਨ੍ਹਾਂ ਦੇ ਹਮਲਾਵਰ, ਭੜਕੀਲੇ ਅੰਦਾਜ਼ ਨੂੰ ਦਰਸਾਉਂਦਾ ਹੈ ਅਤੇ ਸਾਲ 2026 ਲਈ ਟੀਚਾ ਬਣਾਏ ਗਏ ਵਿਸ਼ਵ ਦੌਰੇ ਵੱਲ ਸੰਕੇਤ ਕਰਦਾ ਹੈ।
ਹਾਲਾਂਕਿ, ਹੁਣ ਤੱਕ ਕੋਈ ਅਧਿਕਾਰਤ ਤਾਰੀਖ, ਸਥਾਨ ਜਾਂ ਸਮਾਂ-ਸਾਰਣੀ ਜਨਤਕ ਨਹੀਂ ਕੀਤੀ ਗਈ ਹੈ, ਪਰ ਮੂਸੇਵਾਲਾ ਦੀ ਟੀਮ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਬੰਧ ਵਿੱਚ ਵਿਸਤ੍ਰਿਤ ਜਾਣਕਾਰੀ ਜਲਦੀ ਹੀ ਸਾਂਝੀ ਕੀਤੀ ਜਾਵੇਗੀ।
ਅੰਦਰੂਨੀ ਤੌਰ ‘ਤੇ ਚੱਲ ਰਹੀਆਂ ਤਿਆਰੀਆਂ
ਸਿੱਧੂ ਮੂਸੇਵਾਲਾ ਦੀ ਮੈਨੇਜਮੈਂਟ ਟੀਮ ਨੇ ਕਿਹਾ ਹੈ ਕਿ ਇਸ ਸੰਭਾਵੀ ਦੌਰੇ ਦੀਆਂ ਤਿਆਰੀਆਂ ਇਸ ਸਮੇਂ ਅੰਦਰੂਨੀ ਤੌਰ ‘ਤੇ ਚੱਲ ਰਹੀਆਂ ਹਨ। ਟੀਮ ਨੇ ਇਹ ਵੀ ਦੁਹਰਾਇਆ ਹੈ ਕਿ ਪ੍ਰਸ਼ੰਸਕਾਂ ਨਾਲ ਸਬੰਧਤ ਸਾਰੀ ਜਾਣਕਾਰੀ ਸਿਰਫ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਹੀ ਦਿੱਤੀ ਜਾਵੇਗੀ, ਤਾਂ ਜੋ ਅਫਵਾਹਾਂ ਅਤੇ ਗਲਤ ਜਾਣਕਾਰੀ ਤੋਂ ਬਚਿਆ ਜਾ ਸਕੇ।

![Sidhu-Moosewala-Sign-2-War-World-Tour[1]](https://punjabprotv.com/Punjabi/wp-content/uploads/2025/07/Sidhu-Moosewala-Sign-2-War-World-Tour1-640x360.jpg)






