Home Desh Kapil Sharma ਨੇ Navjot Sidhu ਲਈ ਮੰਗ ਲਏ ਵੋਟ, ਪ੍ਰਮੋਸ਼ਨਲ ਇਵੈਂਟ ‘ਚ...

Kapil Sharma ਨੇ Navjot Sidhu ਲਈ ਮੰਗ ਲਏ ਵੋਟ, ਪ੍ਰਮੋਸ਼ਨਲ ਇਵੈਂਟ ‘ਚ ਹੱਸਣ ਲੱਗ ਪਏ ਸਿੱਧੂ

10
0

ਕਪਿਲ ਸ਼ਰਮਾ ਦੇ ਸ਼ੋਅ ਦੀ ਪੂਰੀ ਸਟਾਰ ਕਾਸਟ ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪਹੁੰਚੀ ਸੀ।

ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਪਿਛਲੇ ਕਾਫੀ ਸਮੇਂ ਤੋਂ ਰਾਜਨੀਤੀ ਤੋਂ ਦੂਰ ਹਨ। ਉਹ ਕਪਿਲ ਸ਼ਰਮਾ ਤੇ ਕਾਮੇਡੀ ਸ਼ੋਅ ‘ਚ ਜੱਜ ਤੇ ਪਰਮਾਨੈਂਟ ਗੈਸਟ ਵਜੋਂ ਨਜ਼ਰ ਆਉਂਦੇ ਹਨ। ਹਾਲਾਂਕਿ, ਇਸ ਸ਼ੋਅ ਦੀ ਪ੍ਰਮੋਸ਼ਨ ਦੌਰਾਨ ਉਨ੍ਹਾਂ ਦੀ ਰਾਜਨੀਤੀ ਦੀ ਫਿਰ ਤੋਂ ਚਰਚਾ ਹੋਣ ਲੱਗੀ। ਕਪਿਲ ਸ਼ਰਮਾ ਨੇ ਪ੍ਰਮੋਸ਼ਨ ਇਵੈਂਟ ਦੌਰਾਨ ਸਿੱਧੂ ਲਈ ਵੋਟ ਮੰਗ ਲਏ। ਸਿੱਧੂ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਤੇ ਹੱਸਣ ਲੱਗ ਪਏ। ਕਪਿਲ ਨੇ ਭੀੜ ਨੂੰ ਦੇਖਦੇ ਹੋਏ ਕਿਹਾ ਕਿ ਲੱਗ ਰਿਹਾ ਹੈ ਕਿ ਅਸੀਂ ਕਿਸੇ ਰੈਲੀ ‘ਚ ਆ ਗਏ ਹਾਂ।
ਦਰਅਸਲ, ਕਪਿਲ ਸ਼ਰਮਾ ਦੇ ਸ਼ੋਅ ਦੀ ਪੂਰੀ ਸਟਾਰ ਕਾਸਟ ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪਹੁੰਚੀ ਸੀ। ਪ੍ਰਮੋਸ਼ਨਲ ਇਵੈਂਟ ‘ਚ ਕਪਿਲ ਨੇ ਮਜ਼ਾਕ ‘ਚ ਕਿਹਾ ਕਿ ਇਸ ਵਾਰ ਵੋਟ ਨਵਜੋਤ ਸਿੱਧੂ ਨੂੰ ਹੀ ਪਾਣਾ। ਇਹ ਸੁਣ ਕੇ ਸਿੱਧੂ ਹੱਸ ਪਾਏ। ਇਸ ਤੋਂ ਬਾਅਦ ਕਪਿਲ ਨੇ ਕਿਹਾ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਰੈਲੀ ‘ਚ ਆ ਗਏ ਹੋਈਏ।
ਇਸ ਇਵੈਂਟ ‘ਚ ਕਿਕੂ ਸ਼ਾਰਧਾ, ਕ੍ਰਿਸ਼ਨਾ ਅਭਿਸ਼ੇਕ, ਸੁਨੀਲ ਗ੍ਰੋਵਰ ਤੇ ਅਰਚਨਾ ਪੂਰਨ ਸਿੰਘ ਵੀ ਪਹੁੰਚੇ ਸਨ। ਕਪਿਲ ਸ਼ਰਮਾ ਨੇ ਇਸ ਦੌਰਾਨ ਗੀਤ ਗਾ ਕੇ ਫੈਨਸ ਦਾ ਦਿਲ ਜਿੱਤ ਲਿਆ। ਕ੍ਰਿਸ਼ਨਾ ਅਭਿਸ਼ੇਕ ਤੇ ਸੁਨੀਲ ਗਰੋਵਰ ਨੱਚਦੇ ਨਜ਼ਰ ਆਏ। ਸੁਨੀਲ ਗ੍ਰੋਵਰ ਨੇ ਆਪਣੀ ਮਿਮਕ੍ਰੀ ਨਾਲ ਸਟੂਡੈਂਟਸ ਦਾ ਮਨੋਰੰਜਨ ਕੀਤਾ।

ਨਵਜੋਤ ਸਿੱਧੂ ਰਾਜਨੀਤੀ ਤੋਂ ਦੂਰ, ਪਤਨੀ ਬਣੇ ਹੋਏ ਹਨ ਚਰਚਾ ਦਾ ਵਿਸ਼ਾ

ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਭਲੇ ਹੀ ਰਾਜਨੀਤੀ ਤੋਂ ਦੂਰ ਹਨ, ਪਰ ਉਨ੍ਹਾਂ ਦੀ ਪਤਨੀ ਬੀਤੇ ਕੁੱਝ ਮਹੀਨਿਆਂ ਤੋਂ ਰਾਜਨੀਤੀ ‘ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ, ਦੂਜੇ ਪਾਸੇ ਪਾਰਟੀ ਨੇ ਵੀ ਉਨ੍ਹਾਂ ਦੇ ਕੁੱਝ ਵਿਵਾਦਿਤ ਬਿਆਨਾਂ ਤੋਂ ਬਾਅਦ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ। ਨਵਜੋਤ ਕੌਰ ਸਿੱਧੂ ਨੇ ਪਾਰਟੀ ਅੰਦਰ ਕਈ ਆਗੂਆਂ ‘ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਗਾਏ ਸਨ। ਉਨ੍ਹਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਵੱਡੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਸੀ।
Previous articlePunjab ਦਾ Captain ‘ਸ਼ਿਵਾਲਕਿ’ ਜਹਾਜ਼ ‘ਚ LPG ਲੈ ਕੇ ਪਹੁੰਚਿਆ ਭਾਰਤ, ਪਰਿਵਾਰ ਨੇ ਬਿਆਨ ਕੀਤਾ ਮੁਸ਼ਕਲਾਂ ਭਰਿਆ ਦੌਰ
Next articleAbhishek Sharma ਬਣ ਸਕਦੇ ਹਨ ਕਪਤਾਨ, ਲਿਆ ਗਿਆ ਹੈਰਾਨੀਜਨਕ ਫੈਸਲਾ

LEAVE A REPLY

Please enter your comment!
Please enter your name here