Home Desh Canada ’ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਪਿੰਡ ਖੋਖਰ ਦੇ ਨੌਜਵਾਨ ਦੀ...

Canada ’ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਪਿੰਡ ਖੋਖਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

23
0

ਪ੍ਰਾਪਤ ਜਾਣਕਾਰੀ ਅਨੁਸਾਰ ਹਰਸਿਮਰਨ ਸਿੰਘ ਕਰੀਬ ਤਿੰਨ ਸਾਲ ਪਹਿਲਾਂ ਸੁਨਹਿਰੀ ਭਵਿੱਖ ਦੀ ਉਮੀਦ ਲੈ ਕੇ ਕੈਨੇਡਾ ਗਿਆ ਸੀ।

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੋਖਰ ਤੋਂ ਰੋਟੀ ਰੋਜ਼ੀ ਖਾਤਿਰ ਕੈਨੇਡਾ ਗਏ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਸਿਮਰਨ ਸਿੰਘ ਉਰਫ਼ ਸ਼ਮ੍ਹਾ (22) ਪੁੱਤਰ ਜੰਗੀਰਾ ਸਿੰਘ ਵਜੋਂ ਹੋਈ ਹੈ। ਹਰਸਿਮਰਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਹਰਸਿਮਰਨ ਸਿੰਘ ਕਰੀਬ ਤਿੰਨ ਸਾਲ ਪਹਿਲਾਂ ਸੁਨਹਿਰੀ ਭਵਿੱਖ ਦੀ ਉਮੀਦ ਲੈ ਕੇ ਕੈਨੇਡਾ ਗਿਆ ਸੀ, ਜਿੱਥੇ ਉਹ ਬਤੌਰ ਟਰੱਕ ਡਰਾਈਵਰ ਕੰਮ ਕਰ ਰਿਹਾ ਸੀ। ਬੀਤੇ ਦਿਨੀਂ ਜਦੋਂ ਉਹ ਆਪਣੇ ਟਰੱਕ ’ਤੇ ਜਾ ਰਿਹਾ ਸੀ, ਤਾਂ ਸਾਹਮਣੇ ਤੋਂ ਆ ਰਹੇ ਇੱਕ ਹੋਰ ਟਰੱਕ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਹਰਸਿਮਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਹਰਸਿਮਰਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਬਹੁਤ ਹੀ ਨੇਕ ਅਤੇ ਮਿਹਨਤੀ ਨੌਜਵਾਨ ਸੀ। ਪਰਿਵਾਰ ਕੋਲ ਮਹਿਜ਼ 5 ਏਕੜ ਜ਼ਮੀਨ ਹੈ ਅਤੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਹੀ ਉਹ ਵਿਦੇਸ਼ ਗਿਆ ਸੀ। ਓਧਰ ਹਰਸਿਮਰਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਿੰਡ ਅਤੇ ਇਲਾਕੇ ’ਚ ਮਾਤਮ ਪਸਰ ਗਿਆ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਿਨ੍ਹਾਂ ਦੇ ਬੁਢਾਪੇ ਦੀ ਡੰਗੋਰੀ ਅੱਜ ਸਦਾ ਲਈ ਟੁੱਟ ਗਈ ਹੈ।
Previous articleDhurandhar 2 ਦੇ ਨਿਰਦੇਸ਼ਕ ਆਦਿੱਤਿਆ ਧਰ ਲੈਣਗੇ ਇਸ ਫ਼ਿਲਮਸਾਜ਼ ਖ਼ਿਲਾਫ਼ ਕਾਨੂੰਨੀ ਕਾਰਵਾਈ? ਲਗਾਇਆ ਸੀ ਸਕ੍ਰਿਪਟ ਕਾਪੀ ਕਰਨ ਦਾ ਦੋਸ਼
Next articleਜੰਗ ਦੌਰਾਨ ਫਾਈਟਰ ਜੈੱਟ ਕਰੈਸ਼ ਹੋਣ ‘ਤੇ ਪਾਇਲਟ ਕਿਵੇਂ ਬਚਾਉਂਦੇ ਹਨ ਜਾਨ? ਸਾਬਕਾ ਹਵਾਈ ਫ਼ੌਜੀ ਨੇ ਦੱਸਿਆ

LEAVE A REPLY

Please enter your comment!
Please enter your name here