Home latest News Jalandhar ਵਿਆਹ ਵਾਲੇ ਘਰ ਗਾਣਿਆਂ ਨੂੰ ਲੈ ਕੇ ਹੋਇਆ ਵਿਵਾਦ, DJ... latest NewsPanjab Jalandhar ਵਿਆਹ ਵਾਲੇ ਘਰ ਗਾਣਿਆਂ ਨੂੰ ਲੈ ਕੇ ਹੋਇਆ ਵਿਵਾਦ, DJ ਵਾਲੇ ਨੇ ਬਦਮਾਸ਼ ਨਾਲ ਕੀਤਾ ਹਮਲਾ By admin - April 20, 2026 10 0 FacebookTwitterPinterestWhatsApp ਬੀਤੇ ਸ਼ਨੀਵਾਰ ਜੈਮਲ ਨਗਰ ਇਲਾਕੇ ‘ਚ ਸਥਿਤ ਇੱਕ ਘਰ ‘ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਜਲੰਧਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਆਹ ਵਾਲੇ ਘਰਾ ਦਾ ਖੁਸ਼ੀ ਭਰਿਆ ਮਾਹੌਲ ਅਚਾਨਕ ਦਹਿਸ਼ਤ ‘ਚ ਬਦਲ ਗਿਆ। ਜਿਸ ਘਰ ਤੋਂ ਵਿਆਹ ਦੀ ਬਾਰਾਤ ਨਿਕਲਣ ਵਾਲੀ ਸੀ। ਹਾਲਾਂਕਿ, ਉਸ ਘਰ ‘ਚ ਬਾਰਾਤ ਨਿਕਲਣ ਤੋਂ ਪਹਿਲਾਂ ਹੀ ਰਿਸ਼ਤੇਦਾਰ ਡਰ ਦੇ ਕਾਰਨ ਭੱਜ ਗਏ। ਦਰਅਸਲ, ਬੀਤੇ ਸ਼ਨੀਵਾਰ ਜੈਮਲ ਨਗਰ ਇਲਾਕੇ ‘ਚ ਸਥਿਤ ਇੱਕ ਘਰ ‘ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਘਰ ‘ਚ ਇੱਕ ਡੀਜੇ ਸੈੱਟਅੱਪ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਹਰ ਕੋਈ ਖੁਸ਼ੀ ‘ਚ ਨੱਚ ਰਿਹਾ ਸੀ ਅਤੇ ਗਾ ਰਿਹਾ ਸੀ। ਇਸ ਵਿਚਕਾਰ, ਡੀਜੇ ‘ਤੇ ਆਪਣੀ ਪਸੰਦ ਦਾ ਗਾਣਾ ਲਗਾਉਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਮਾਮਲਾ ਇੰਨਾ ਵੱਧ ਗਿਆ ਕਿ ਡੀਜੇ ਵਾਲੇ ਤੇ ਉਸਦੇ ਸਾਥੀਆਂ ਨੇ ਵਿਆਹ ਘਰ ਵਾਲਿਆਂ ‘ਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਉਸ ਰਾਤ ਬਾਅਦ ‘ਚ ਮਾਮਲਾ ਕਿਸੇ ਤਰ੍ਹਾਂ ਸ਼ਾਂਤ ਹੋ ਗਿਆ। ਐਤਵਾਰ ਸ਼ਾਮ ਨੂੰ ਇਸ ਘਰ ‘ਚੋਂ ਵਿਆਹ ਦੀ ਬਾਰਾਤ ਨਿਕਲਣ ਵਾਲੀ ਸੀ, ਇਲਜ਼ਾਮ ਹੈ ਕਿ ਇਸ ਤੋਂ ਪਹਿਲਾਂ ਸ਼ਾਮ 4 ਵਜੇ ਦੇ ਕਰੀਬ ਡੀਜੇ ਵਾਲਾ ਤੇ ਉਸ ਦੇ 20 ਤੋਂ 25 ਹਥਿਆਰਬੰਦ ਸਾਥੀਆਂ ਨੇ ਘਰ ‘ਚ ਦਾਖਲ ਹੋ ਕੇ ਭੰਨਤੋੜ ਸ਼ੁਰੂ ਕਰ ਦਿੱਤੀ। ਹਮਲਾਵਰਾਂ ਨੇ ਅੰਦਰ ਵੜ ਕੇ ਘਰੇਲੂ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ, ਜਿਸ ਨਾਲ ਘਰ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ‘ਚ ਡਰ ਫੈਲ ਗਿਆ। ਸਥਿਤੀ ਇੰਨੀ ਭਿਆਨਕ ਹੋ ਗਈ ਕਿ ਅੰਦਰ ਮੌਜੂਦ ਲੋਕਾਂ ਨੂੰ ਹੱਥ ਜੋੜ ਕੇ ਹਮਲਾਵਰਾਂ ਤੋਂ ਜਾਨ ਬਚਾਉਣ ਦੀ ਲਈ ਮਜਬੂਰ ਹੋਣਾ ਪਿਆ।