Home Desh Patiala Blast: ਲਾਸ਼ ਦੀ ਹੋਈ ਸ਼ਨਾਖ਼ਤ, ਸ਼ੱਕੀ ਨੇ ਅੰਮ੍ਰਿਤਸਰ ਖੜ੍ਹੀ ਕੀਤੀ ਸੀ... Deshlatest NewsPanjab Patiala Blast: ਲਾਸ਼ ਦੀ ਹੋਈ ਸ਼ਨਾਖ਼ਤ, ਸ਼ੱਕੀ ਨੇ ਅੰਮ੍ਰਿਤਸਰ ਖੜ੍ਹੀ ਕੀਤੀ ਸੀ ਬਾਈਕ By admin - April 28, 2026 7 0 FacebookTwitterPinterestWhatsApp ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਦੱਸਿਆ ਕਿ ਜਦੋਂ ਲਾਸ਼ ਦੀ ਪਹਿਚਾਣ ਹੋ ਗਈ ਤਾਂ ਅਸੀਂ ਵੱਖ-ਵੱਖ ਇਲਾਕਿਆਂ ‘ਚ ਸੀਸੀਟੀਵੀ ਫੁਟੇਜ਼ ਜਾਂਚ ਕੀਤੀ। ਪਟਿਆਲਾ ਦੇ ਸ਼ੰਭੂ ਨੇੜੇ ਹੋਏ ਰੇਲਵੇ ਟ੍ਰੈਕ ਧਮਾਕੇ ਮਾਮਲੇ ‘ਚ ਪੁਲਿਸ ਨੇ ਸ਼ੱਕੀ ਲਾਸ਼ ਦੀ ਸ਼ਨਾਖ਼ਤ ਜਗਰੂਪ ਸਿੰਘ ਵਾਸੀ ਪੰਜਵੜ (ਤਰਨਤਾਰਨ) ਵਜੋਂ ਕੀਤੀ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਡੀਜੀਪੀ (ਰੇਲਵੇ) ਸ਼ਸ਼ੀ ਪ੍ਰਭਾ ਦਿਵੇਦੀ ਨੇ ਜਾਣਕਾਰੀ ਦਿੱਤੀ ਕਿ ਸਾਨੂੰ ਪੂਰੀ ਤਰ੍ਹਾਂ ਸ਼ੱਕ ਹੈ ਕਿ ਇਹ ਉਹ ਹੀ ਬੰਦਾ ਹੈ, ਜੋ ਧਮਾਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਤੋਂ ਗਲਤੀ ਹੋ ਗਈ ਤੇ ਧਮਾਕੇ ‘ਚ ਉਸ ਦੀ ਵੀ ਜਾਣ ਚਲੀ ਗਈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਾਨੂੰ ਸਬੂਤ ਵਜੋਂ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਹੋ ਚੁੱਕੀ ਹੈ। ਉਸ ਦਾ ਫ਼ੋਨ ਵੀ ਮਿਲਿਆ ਹੈ ਤੇ ਸਿੰਮ ਵੀ ਮਿਲੀ ਹੈ। ਲਾਸ਼ ਦੀ ਜਾਂਚ ਤੋਂ ਬਾਅਦ ਇੱਕ ਟਿਕਟ ਵੀ ਮਿਲੀ, ਜਿਸ ਤੋਂ ਪਤਾ ਚਲਦਾ ਹੈ ਕਿ ਉਹ ਸਰਹਿੰਦ ਤੋਂ ਇੱਥੇ ਆਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਲਾਸ਼ ਦੀ ਪਹਿਚਾਣ ਹੋ ਗਈ ਤਾਂ ਅਸੀਂ ਵੱਖ-ਵੱਖ ਇਲਾਕਿਆਂ ‘ਚ ਸੀਸੀਟੀਵੀ ਫੁਟੇਜ਼ ਜਾਂਚ ਕੀਤੀ। ਅੰਮ੍ਰਿਤਸਰ ਤੋਂ ਇੱਕ ਸੀਸੀਟੀਵੀ ‘ਚ ਸ਼ੱਕੀ ਵਿਅਕਤੀ ਆਪਣਾ ਮੋਟਰਸਾਈਕਲ ਪਾਰਕ ਕਰਦਾ ਹੋਇਆ ਨਜ਼ਰ ਆਇਆ ਹੈ। ਪੁਲਿਸ ਨੇ ਉਸ ਦਾ ਮੋਟਰਸਾਈਕਲ ਵੀ ਅੰਮ੍ਰਿਤਸਰ ‘ਚ ਜ਼ਬਤ ਕਰ ਲਿਆ ਹੈ। ਕਿਵੇਂ ਮਿਲੀ ਧਮਾਕੇ ਦੀ ਜਾਣਕਾਰੀ? ਡੀਜੀਪੀ ਪ੍ਰਭਾ ਦਿਵੇਦੀ ਨੇ ਜਾਣਕਾਰੀ ਦਿੱਤੀ ਕਿ ਧਮਾਕੇ ਦਾ ਉਸ ਵੇਲੇ ਪਤਾ ਚਲਿਆ ਜਦੋਂ ਇੱਕ ਲੋਕੋ ਪਾਇਲਟ ਮਾਲ ਗੱਡੀ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਗੱਡੀ ਥੱਲੇ ਜ਼ੋਰਦਾਰ ਧਮਾਕਾ ਹੋਇਆ, ਜਿਸ ਤੋਂ ਬਾਅਦ ਲੋਕੋ ਪਾਇਲਟ ਨੇ ਜਾਣਕਾਰੀ ਦਿੱਤੀ ਕਿ ਕੁੱਝ ਗੜਬੜ ਹੈ ਤੇ ਉਹ ਗੱਡੀ ਲੈ ਕੇ ਅੱਗੇ ਨਿਕਲ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਰਾਤ 8:30 ਵਜੇ ਕਰੀਬ ਵਾਪਰੀ ਸੀ। ਇਹ ਧਮਾਕੇ ‘ਚ ਮਾਲ ਗੱਡੀ ਦਾ ਕੋਈ ਨੁਕਸਾਨ ਨਹੀਂ ਹੋਇਆ, ਹਾਲਾਂਕਿ ਧਮਾਕੇ ਵੇਲੇ ਲੋਕੋ ਪਾਇਲਟ ਨੂੰ ਝਟਕਾ ਜ਼ਰੂਰ ਮਹਿਸੂਸ ਹੋਇਆ। ਉਸ ਨੇ ਮੈਸੇਜ ਦੇ ਰਾਹੀਂ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਜੀਰੀਆਪੀ ਅਧਿਕਾਰੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਹੋਰ ਟੀਮਾਂ ਨੇ ਸਬੂਤ ਇਕੱਠੇ ਕਰ ਲਏ ਹਨ ਤੇ ਮਾਮਲੇ ਦੀ ਜਾਂਚ ਆਉਣ ਵਾਲੇ ਦਿਨਾਂ ‘ਚ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਸ਼ੱਕ ਜਤਾਇਆ ਕਿ ਇਹ ਧਮਾਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ‘ਚ ਕੀਤੇ ਜਾ ਰਹੇ ਹਨ ਤੇ ਸੰਕੇਤ ਦਿੱਤੇ ਜਾ ਰਹੇ ਹਨ ਕਿ ਅਸੀਂ ਹੋਰ ਵੀ ਵੱਡਾ ਟਾਰਗੇਟ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਤੇ ਅਸੀਂ ਇਸ ਨੂੰ ਬਿਲਕੁਲ ਹਲਕੇ ‘ਚ ਨਹੀਂ ਲੈ ਰਹੇ ਹਾਂ।