Home Desh ਕੌਣ ਹੈ Indian IPS Officer ਪ੍ਰਿਤਪਾਲ ਕੌਰ, ਜਿਸ ਦਾ ਬੋਸਟਨ ‘ਚ ਹੋਵੇਗਾ...

ਕੌਣ ਹੈ Indian IPS Officer ਪ੍ਰਿਤਪਾਲ ਕੌਰ, ਜਿਸ ਦਾ ਬੋਸਟਨ ‘ਚ ਹੋਵੇਗਾ 2024 IACP 40 Under 40 ਪੁਰਸਕਾਰ ਨਾਲ ਸਨਮਾਨ

83
0

IACP ਨੇ ਪ੍ਰਿਤਪਾਲ ਕੌਰ ਨੂੰ ਬੋਸਟਨ, ਮੈਸੇਚਿਉਸੇਟਸ ‘ਚ 2024 IACP Annual Conference ਤੇ ਪ੍ਰਦਰਸ਼ਨੀ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ ਜਿੱਥੇ ਉਨ੍ਹਾਂ ਨੂੰ 22 ਅਕਤੂਬਰ ਨੂੰ ਪੁਰਸਕਾਰ ਦਿੱਤਾ ਜਾਵੇਗਾ।

ਨਾਗਾਲੈਂਡ (Nagaland) ਦੀ ਆਈਪੀਐਸ ਅਧਿਕਾਰੀ (IPS Officer) ਪ੍ਰੀਤਪਾਲ ਕੌਰ (Pritpal Kaur), ਜੋ ਮੌਜੂਦਾ ਸਮੇਂ ਇੱਥੋਂ ਦੇ ਇਕ ਜ਼ਿਲ੍ਹੇ ‘ਚ ਪੁਲਿਸ ਸੁਪਰਡੈਂਟ (SP) ਦੇ ਰੂਪ ‘ਚ ਕੰਮ ਕਰ ਰਹੇ ਹਨ, ਨੇ ‘2024 ਆਈਐਸਪੀ 40 ਅੰਡਰ 40’ (2024 IACP 40 Under 40) ਪੁਰਸਕਾਰ ਲਈ ਸਿਲੈਕਟ ਹੋ ਕੇ ਕੌਮਾਂਤਰੀ ਪੱਧਰ ‘ਤੇ ਨਾਮਨਾ ਖੱਟਿਆ ਹੈ। ਇਹ ਸਨਮਾਨ ਸੰਯੁਕਤ ਰਾਜ ਅਮਰੀਕਾ ਤਹਿਤ ਆਉਂਦੇ ਵੱਕੀਰ ਸੰਗਠਨ ਬਹੁਤ ਹੀ ਸਤਿਕਾਰਤ ਸੰਸਥਾ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਚੀਫਸ ਆਫ ਪੁਲਿਸ (IACP) ਵੱਲੋਂ ਦਿੱਤਾ ਜਾਂਦਾ ਹੈ। ਦੁਨੀਆ ਭਰ ਦੇ 40 ਪੁਲਿਸ ਅਧਿਕਾਰੀਆਂ ‘ਚ ਪ੍ਰਿਤਪਾਲ ਕੌਰ ਇਹ ਸਨਮਾਨ ਹਾਸਿਲ ਕਰਨ ਵਾਲੀ ਭਾਰਤ ਦੀ ਇਕਲੌਤੀ ਪੁਲਿਸ ਅਧਿਕਾਰੀ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਬੇਮਿਸਾਲ ਲੀਡਰਸ਼ਿਪ, ਕਾਨੂੰਨ ਲਾਗੂ ਕਰਨ ਪ੍ਰਤੀ ਵਚਨਬੱਧਤਾ ਤੇ ਆਪਣੇ ਭਾਈਚਾਰੇ ਲਈ ਸੇਵਾ ਕਰਨ ਲਈ ਦਿੱਤਾ ਜਾ ਰਿਹਾ ਹੈ।

ਮੂਲ ਰੂਪ ‘ਚ ਹਰਿਆਣਾ ਦੀ ਰਹਿਣ ਵਾਲੀ ਪ੍ਰਿਤਪਾਲ ਕੌਰ ਦੰਦਾਂ ਦੀ ਡਾਕਟਰ (Gold Medalist) ਹਨ ਜੋ ਬਾਅਦ ਵਿਚ 2016 ‘ਚ ਭਾਰਤੀ ਪੁਲਿਸ ਸੇਵਾ (IPS) ‘ਚ ਤਬਦੀਲ ਹੋ ਗਈ। ਆਈਏਸੀਪੀ ਦੇ ਚੇਅਰਮੈਨ ਵੇਡ ਕਾਰਪੈਂਟਰ ਨੇ ਕੌਰ ਨੂੰ ਇਕ ਨਿੱਜੀ ਪੱਤਰ ‘ਚ ਉਨ੍ਹਾਂ ਦੇ ਹੁਨਰ ਤੇ ਸਮਰਪਣ ਨੂੰ ਸਵੀਕਾਰ ਕੀਤਾ, ਇਹ ਦੇਖਦੇ ਹੋਏ ਕਿ ਉਹ ਲਿਡਰਸ਼ਿਪ ਦੀ ਉਦਾਹਰਨ ਹਨ ਤੇ ਪੇਸ਼ੇ ਪ੍ਰਤੀ ਡੂੰਘੀ ਵਚਨਬੱਧਤਾ ਰੱਖਦੇ ਹਨ। ਕਾਰਪੈਂਟਰ ਨੇ ਪੁਰਸਕਾਰ ਜੇਤੂਆਂ ਦੇ ਬੇਹੱਦ ਨਿਪੁਣ ਤੇ ਹੁਨਰਮੰਦ ਗਰੁੱਪ ਦਾ ਹਿੱਸਾ ਹੋਣ ਲਈ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ।

IACP ਨੇ ਪ੍ਰਿਤਪਾਲ ਕੌਰ ਨੂੰ ਬੋਸਟਨ, ਮੈਸੇਚਿਉਸੇਟਸ ‘ਚ 2024 IACP Annual Conference ਤੇ ਪ੍ਰਦਰਸ਼ਨੀ ‘ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ ਜਿੱਥੇ ਉਨ੍ਹਾਂ ਨੂੰ 22 ਅਕਤੂਬਰ ਨੂੰ ਪੁਰਸਕਾਰ ਦਿੱਤਾ ਜਾਵੇਗਾ। IACP ਦਾ 40 ਅੰਡਰ 40 ਐਵਾਰਡ ਉਨ੍ਹਾਂ ਨੂੰ ਲੀਡਰਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਕਾਨੂੰਨ ਲਾਗੂ ਕਰਨ ‘ਚ ਵਡਮੁੱਲੀ ਅਗਵਾਈ, ਆਪਣੇ ਭਾਈਚਾਰਿਆਂ ਪ੍ਰਤੀ ਸਮਰਪਣ ਤੇ ਆਪਣੇ ਖੇਤਰ ‘ਚ ਨਵੀਨਤਾ ਦਾ ਪ੍ਰਦਰਸ਼ਨ ਕਰਦੇ ਹਨ।

ਪ੍ਰਿਤਪਾਲ ਕੌਰ ਸਿੱਖਿਆ ਤੇ ਸੇਵਾ ਪ੍ਰਤੀ ਤੁਹਾਡੇ ਜਨੂਨ ਦਾ ਸਿਹਰਾ ਆਪਣੀ ਮਾਂ ਸਿਰ ਬੰਨ੍ਹਦੀ ਹੈ ਜਿਨ੍ਹਾਂ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਸਿੱਖਿਆ ਸਿਰਫ਼ ਪੈਸੇ ਕਮਾਉਣ ਲਈ ਨਹੀਂ ਬਲਿਕ ਦੂਜਿਆਂ ਨੂੰ ਪੜ੍ਹਾਉਣ ਤੇ ਉਨ੍ਹਾਂ ਦੀ ਮਦਦ ਕਰਨ ਲਈ ਵੀ ਹੈ।

ਪ੍ਰਿਤਪਾਲ ਕੌਰ ਨੂੰ ਇਸ ਤੋਂ ਪਹਿਲਾਂ ਵੀ ਕਈ ਪੁਰਸਕਾਰਾਂ ਜਿਵੇਂ ਕਿ ਇੰਟਰਨੈਸ਼ਨਲ ਇੰਸਪੀਰੇਸ਼ਨ ਵੂਮੈੱਨ ਐਵਾਰਡ 2023, ਦਿ ਸਕਾਚ ਗੋਲਡ ਐਵਾਰਡ 2023, ਦਿ ਡੀਜੀਪੀ ਡਿਸਕ ਐਵਾਰਡ, ਦਿ ਵੂਮੈੱਨ ਪਾਵਰ ਇੰਡੀਆ ਐਵਾਰਡ 2023 ਅਤੇ ਵਰਲੱਡ ਵੂਮੈੱਨ ਲਿਡਰਸ਼ਿਪ ਕਾਂਗਰਸ ਵੱਲੋਂ ਦਿ ਗਲੋਬਲ ਵੂਮੈੱਨ ਲੀਡਰ ਐਵਾਰਡ 2024 ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

Previous articleਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ’ਚ ਉਦਯੋਗਾਂ ਲਈ ਹੋਰ ਸੁਖਾਵਾਂ ਮਾਹੌਲ ਬਣਾਉਣ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ
Next articleਸੂਰਿਆਕੁਮਾਰ ਨੇ Mayank Yadav ਤੇ ਨਿਤੀਸ਼ ਨੂੰ ਦਿੱਤੀ ‘ਸਜ਼ਾ’, ਡਰੈਸਿੰਗ ਰੂਮ ਦਾ Video ਹੋਇਆ ਵਾਇਰਲ

LEAVE A REPLY

Please enter your comment!
Please enter your name here