Home Desh ਜੇਲ੍ਹ ਜਾਣਾ ਬਿਹਤਰ ਸਮਾਂ ਸੀ, Punjab ਦਾ ਮੁੱਖ ਮੰਤਰੀ ਬਣਨ ਦੇ ਸੁਪਨੇ...

ਜੇਲ੍ਹ ਜਾਣਾ ਬਿਹਤਰ ਸਮਾਂ ਸੀ, Punjab ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਣ ਵਾਲੇ ਖ਼ਤਮ, Navjot Sidhu ਨੇ ਕਿਉਂ ਕਹੀਆਂ ਇਹ ਗੱਲਾਂ…ਜਾਣੋ

166
0

Navjot Sidhu ਨੇ ਕਿਹਾ ਕਿ ਜੇਲ ਜਾਣਾ ਮੇਰਾ ਸਭ ਤੋਂ ਵਧੀਆ ਸਮਾਂ ਸੀ।

ਸਿਆਸਤ ਤੋਂ ਦੂਰ ਰਹਿ ਰਹੇ ਸਾਬਕਾ ਕ੍ਰਿਕਟਰ Navjot  Singh Sidhu ਨੇ ਕਿਹਾ ਕਿ Punajb  ਵਿੱਚ ਕਈ ਲੋਕਾਂ ਨੇ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖਿਆ ਸੀ, ਪਰ ਉਹ ਹਾਰ ਗਏ। ਅੱਜ ਮੈਂ ਜਿੱਥੇ ਵੀ ਜਾਂਦਾ ਹਾਂ, ਉਹ ਹੀ ਸਿੱਧੂ ਸਾਹਿਬ…ਸਿੱਧੂ ਸਾਹਿਬ ਹੁੰਦਾ ਹੈ। ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਇੱਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਹੀ ਹੈ।

Sidhu ਨੇ ਕਿਹਾ ਕਿ ਜੇਲ ਜਾਣਾ ਮੇਰਾ ਸਭ ਤੋਂ ਵਧੀਆ ਸਮਾਂ ਸੀ। ਮੈਂ ਸਿਆਸੀ ਕਾਰਨਾਂ ਕਰਕੇ ਜੇਲ੍ਹ ਗਿਆ। ਗਾਂਧੀ ਜੀ, ਭਗਤ ਸਿੰਘ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਜੇਲ੍ਹ ਗਏ। ਉਹ ਸਾਡੇ ਹੀਰੋ ਹਨ।

ਇਸ ਦੌਰਾਨ Sidhu ਨੇ ਕਿਹਾ ਕਿ ਧਾਰਾ 323 ਤਹਿਤ ਕਿਸੇ ਨੂੰ 2 ਦਿਨ ਵਿੱਚ ਕੈਦ ਨਹੀਂ ਹੁੰਦੀ। ਇਸ ਧਾਰਾ ਵਿੱਚ ਕਾਂਸਟੇਬਲ ਮੌਕੇ ‘ਤੇ ਹੀ ਜ਼ਮਾਨਤ ਦੇ ਦਿੰਦਾ ਹੈ। ਮੈਨੂੰ ਇੱਕ ਹਜ਼ਾਰ ਰੁਪਏ ਦੇ ਕੇ ਛੱਡ ਦਿੱਤਾ ਗਿਆ ਸੀ।

ਬਾਅਦ ਵਿੱਚ ਕੇਸ ਨੂੰ ਦੁਬਾਰਾ ਖੋਲ੍ਹਿਆ ਗਿਆ। ਉੱਥੇ ਮੇਰੇ ਉੱਤੇ ਪ੍ਰੇਸ਼ਰ ਪਾਇਆ ਗਿਆ। ਅੱਜ ਵੀ ਮੈਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਸਮਰਪਿਤ ਹਾਂ। ਅੱਜ ਵੀ ਮੈਂ ਉਨ੍ਹਾਂ ਨਾਲ ਕੀਤੇ ਵਾਅਦਿਆਂ ‘ਤੇ ਕਾਇਮ ਹਾਂ।

Sidhu ਨੇ ਅੱਗੇ ਕਿਹਾ ਕਿ ਮੈਂ ਜੇਲ੍ਹ ਵਿੱਚ 16 ਘੰਟੇ ਮੈਡੀਟੇਸ਼ਨ ਕਰਦਾ ਸੀ। ਇਸ ਦੌਰਾਨ ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਨੂੰ ਕੈਂਸਰ ਹੈ। ਫਿਰ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਉਨ੍ਹਾਂ ਕਿਹਾ ਕਿ ਜੇਕਰ ਉਹ 2 ਮਹੀਨੇ ਹੋਰ ਜੇਲ ‘ਚ ਰਹਿੰਦੇ ਤਾਂ ਕੁਝ ਹੋਰ ਹੀ ਹੋ ਜਾਣਾ ਸੀ। ਇਸ ਤੋਂ ਬਾਅਦ ਮੈਂ ਆਪਣੀ ਪਤਨੀ ਦੀ ਡਾਇਟ ਬਾਰੇ ਪੁੱਛਗਿੱਛ ਕੀਤੀ। ਵਾਹਿਗੁਰੂ ਦੀ ਕਿਰਪਾ ਨਾਲ ਉਹ ਹੁਣ ਠੀਕ ਹੈ। ਉਨ੍ਹਾਂ ਕਿਹਾ ਇਨਸਾਨ ਨੂੰ ਹਮੇਸ਼ਾ ਵੱਡਾ ਸੋਚਣਾ ਚਾਹੀਦਾ ਹੈ।

Sidhu ਨੇ ਕਿਹਾ ਕਿ ਮੈਂ ਰਾਜਨੀਤੀ ਨੂੰ ਮਿਸ਼ਨ ਸਮਝਦਾ ਹਾਂ। ਹੁਣ ਇਹ ਇੱਕ ਕਿੱਤਾ ਬਣ ਗਿਆ ਹੈ। ਮੈਂ ਇਸ ਕਾਰੋਬਾਰ ਦੀ ਪੋਲ ਖੋਲ੍ਹੀ ਅਤੇ ਅਜਿਹਾ ਕਰਨਾ ਜਾਰੀ ਰੱਖਾਂਗਾ।

Punajb ਨੂੰ ਅੱਗੇ ਲਿਜਾਣ ਲਈ ਸਹੀ ਰੋਡ ਮੈਪ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਮਹੀਨੇ ਵੱਡੇ ਕਰਜ਼ੇ ਲੈ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਫੈਸਲਾ ਕਰਨਾ ਪਵੇਗਾ ਕਿ ਉਹ ਕਿਸ ਦੇ ਨਾਲ ਹਨ?

Previous articleJustice Sanjeev Khanna ਬਣੇ ਦੇਸ਼ ਦੇ ਨਵੇਂ CJI, ਜਾਣੋ ਉਨ੍ਹਾਂ ਨੇ ਕਿਹੜੇ ਲਏ ਅਹਿਮ ਫੈਸਲੇ
Next articleLudhiana: 10 ਦਿਨ ਪਹਿਲਾਂ ਯੂਪੀ ਤੋਂ ਮੰਗਵਾਏ ਸਨ ਹਥਿਆਰ, ਹੋਟਲ ‘ਚ ਹਮਲਾਵਰਾਂ ਨੂੰ ਦਿੱਤਾ ਸੀ ਪਿਸਤੌਲ

LEAVE A REPLY

Please enter your comment!
Please enter your name here