Home Desh Sidhu Moose Wala ਦੇ ਕਰੀਬੀ Pargat Singh ਦੇ ਘਰ ਬਾਹਰ ਫਾਈਰਿੰਗ, ਫਿਰੌਤੀ... Deshlatest NewsPanjab Sidhu Moose Wala ਦੇ ਕਰੀਬੀ Pargat Singh ਦੇ ਘਰ ਬਾਹਰ ਫਾਈਰਿੰਗ, ਫਿਰੌਤੀ ਦੀ ਮੰਗ By admin - February 3, 2025 16 0 FacebookTwitterPinterestWhatsApp ਜਾਣਕਾਰੀ ਮਿਲ ਰਹੀ ਹੈ ਕਿ Pargat Singh ਨੇ ਸਿੱਧੂ ਮੂਸੇਵਾਲਾ ਦੇ ਗੀਤ “ਮੇਰਾ ਨਾਮ” ਵਿੱਚ ਕੰਮ ਕੀਤਾ ਸੀ। ਸਿੱਧੂ ਮੂਸੇਵਾਲਾ ਦੇ ਕਰੀਬੀ ਸਾਥੀ ਪਰਗਟ ਸਿੰਘ ਦੇ ਘਰ ਗੋਲੀਬਾਰੀ ਕੀਤੀ ਗਈ ਹੈ। ਰਾਤ ਨੂੰ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਅਤੇ ਫਿਰ ਭੱਜ ਗਏ। ਇਸ ਮਾਮਲੇ ਦਾ ਸੀਸੀਟੀਵੀ ਵੀਡੀਓ ਮਿਲੀ ਹੈ। ਪੁਲਿਸ ਨੂੰ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਅਤੇ ਪੁਲਿਸ ਇਸ ਦੀ ਜਾਂਚ ‘ਚ ਜੁਟ ਗਈ ਹੈ। ਗੋਲੀਬਾਰੀ ਤੋਂ ਕੁਝ ਸਮੇਂ ਬਾਅਦ, ਪਰਗਟ ਸਿੰਘ ਨੂੰ ਇੰਗਲੈਂਡ ਦੇ ਇੱਕ ਨੰਬਰ ਤੋਂ ਫ਼ੋਨ ਆਉਂਦਾ ਹੈ, ਪਰ ਉਹ ਫ਼ੋਨ ਨਹੀਂ ਚੁੱਕਦਾ। ਇਸ ਤੋਂ ਬਾਅਦ, ਉਸ ਨੂੰ ਇੱਕ ਮੈਸੇਜ ਭੇਜਿਆ ਜਾਂਦਾ ਹੈ ਅਤੇ ਉਸਨੂੰ 30 ਲੱਖ ਰੁਪਏ ਦੇਣ ਲਈ ਕਿਹਾ ਜਾਂਦਾ ਹੈ। ਇਸ ਮੈਸਜ ‘ਚ ਲਿਖਿਆ ਹੈ ਕਿ ਭਾਵੇਂ ਤੁਸੀਂ ਗਨਮੈਨ ਰੱਖ ਲਓ ਜਾਂ ਆਪਣੀ ਕਾਰ ਨੂੰ ਬੁਲੇਟ-ਪਰੂਫ ਕਰਵਾਓ ਤੁਹਾਡਾ ਵੀ ਹਾਲ ਵੀ ਉਹੀ ਹੋਵੇਗਾ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਅਤੇ ਇਸ ਪੂਰੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਲਿਆ ਗਿਆ ਹੈ। ਜਾਣਕਾਰੀ ਮਿਲ ਰਹੀ ਹੈ ਕਿ ਪਰਗਟ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਗੀਤ “ਮੇਰਾ ਨਾਮ” ਵਿੱਚ ਕੰਮ ਕੀਤਾ ਸੀ। ਉਹ ਇੱਕ ਟਰਾਂਸਪੋਰਟਰ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ “ਮੇਰਾ ਨਾਮ” ਗੀਤ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ। ਸਿੱਧੂ ਦੀ ਮੌਤ ਤੋਂ ਬਾਅਦ ਇਹ ਉਸਦਾ ਤੀਜਾ ਗੀਤ ਸੀ। ਸਿੱਧੂ ਮੂਸੇਵਾਲਾ ਦਾ ਇਹ ਗੀਤ ਸਵੇਰੇ ਉਨ੍ਹਾਂ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਸੀ।