Home Desh Punjab ’ਚ Monsoon ਨਾਕਾਮ ਹੋਣ ਦੇ ਕੰਢੇ ’ਤੇ, ਚਾਰ ਜ਼ਿਲ੍ਹਿਆਂ ’ਚ ਲਗਪਗ...

Punjab ’ਚ Monsoon ਨਾਕਾਮ ਹੋਣ ਦੇ ਕੰਢੇ ’ਤੇ, ਚਾਰ ਜ਼ਿਲ੍ਹਿਆਂ ’ਚ ਲਗਪਗ 60 ਫ਼ੀਸਦੀ ਹੋਈ ਘੱਟ ਬਾਰਿਸ਼

181
0

ਜਿਨ੍ਹਾਂ 15 ਜ਼ਿਲ੍ਹਿਆਂ ’ਚ 50 ਫ਼ੀਸਦੀ ਦੇ ਲਗਪਗ ਘੱਟ ਬਾਰਿਸ਼ ਹੋਈ ਹੈ, ਉਸ ਦਾ ਸਿੱਧਾ ਅਸਰ ਝੋਨੇ ਦੀ ਫ਼ਸਲ ’ਤੇ ਪੈ ਰਿਹਾ ਹੈ।

ਪੰਜਾਬ ’ਚ ਮੌਨਸੂਨ ਨਾਕਾਮ ਹੋਣ ਦੇ ਕੰਢੇ ’ਤੇ ਹੈ। ਇਕ ਜੂਨ ਤੋਂ ਲੈ ਕੇ ਸੱਤ ਅਗਸਤ ਤੱਕ ਜੋ ਡਾਟਾ ਰਿਲੀਜ਼ ਕੀਤਾ ਗਿਆ ਹੈ ਉਸ ਨੂੰ ਦੇਖ ਕੇ ਸਾਫ਼ ਲੱਗ ਰਿਹਾ ਹੈ ਕਿ ਸਿਰਫ਼ ਤਿੰਨ ਹੀ ਜ਼ਿਲ੍ਹੇ ਅਜਿਹੇ ਹਨ ਜਿੱਥੇ ਠੀਕ-ਠਾਕ ਬਾਰਿਸ਼ ਹੋਈ ਹੈ ਤੇ ਉਥੇ ਦਸ ਤੋਂ ਵੀਹ ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਜਦਕਿ ਚਾਰ ਜ਼ਿਲ੍ਹੇ ਅਜਿਹੇ ਹਨ ਜਿੱਥੇ ਲਗਪਗ ਸੱਠ ਫ਼ੀਸਦੀ ਘੱਟ ਬਾਰਿਸ਼ ਹੋਈ ਹੈ।
ਫ਼ਤਹਿਗੜ੍ਹ ਸਾਹਿਬ ਪੰਜਾਬ ਦਾ ਇੱਕੋ ਇਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਲਗਪਗ 74 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਮੁਤਾਬਕ ਇਸ ਸਮੇਂ ਤੱਕ ਜੇ ਮੌਨਸੂਨ ਆਮ ਹੋਵੇ ਤਾਂ ਪੰਜਾਬ ’ਚ 262 ਐੱਮਐੱਮ ਬਾਰਿਸ਼ ਹੋ ਜਾਣੀ ਚਾਹੀਦੀ ਸੀ ਜਦਕਿ ਹੁਣ ਤੱਕ ਸਿਰਫ਼ 151.6 ਐੱਮਐੱਮ ਹੀ ਬਾਰਿਸ਼ ਹੋਈ ਹੈ। ਪਿਛਲੇ 24 ਘੰਟਿਆਂ ’ਚ ਵੀ ਸਿਰਫ਼ ਗੁਰਦਾਸਪੁਰ ਜ਼ਿਲ੍ਹੇ ਨੂੰ ਛੱਡ ਕੇ ਕਿਸੇ ਹੋਰ ਜ਼ਿਲ੍ਹੇ ’ਚ ਸਹੀ ਢੰਗ ਨਾਲ ਬਾਰਿਸ਼ ਨਹੀਂ ਹੋਈ ਹੈ।
ਜਿਨ੍ਹਾਂ 15 ਜ਼ਿਲ੍ਹਿਆਂ ’ਚ 50 ਫ਼ੀਸਦੀ ਦੇ ਲਗਪਗ ਘੱਟ ਬਾਰਿਸ਼ ਹੋਈ ਹੈ, ਉਸ ਦਾ ਸਿੱਧਾ ਅਸਰ ਝੋਨੇ ਦੀ ਫ਼ਸਲ ’ਤੇ ਪੈ ਰਿਹਾ ਹੈ। ਪਿਛਲੇ ਸਾਲ ਜੁਲਾਈ ਤੇ ਅਗਸਤ ’ਚ ਹੜ੍ਹ ਆਉਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਸੀ ਤੇ ਕਈ ਥਾਵਾਂ ’ਤੇ ਕਿਸਾਨਾਂ ਨੂੰ ਝੋਨਾ ਦੁਬਾਰਾ ਲਾਉਣਾ ਪਿਆ ਸੀ ਪਰ ਇਸ ਸਾਲ ਬਾਰਿਸ਼ ਨਾ ਹੋਣ ਕਾਰਨ ਝੋਨੇ ਦੇ ਬੂਟੇ ਬੋਣੇ ਰਹਿ ਰਹੇ ਹਨ।
ਬਾਰਿਸ਼ ਨਾ ਹੋਣ ਕਾਰਨ ਇਸ ’ਚ ਜ਼ਿੰਕ ਦੀ ਘਾਟ ਹੋ ਰਹੀ ਹੈ। ਪੰਜਾਬ(Punjab) ਦੇ ਖੇਤੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਖੇਤਾਂ ’ਚ ਅਜਿਹੀਆਂ ਮੁਸ਼ਕਲਾਂ ਆ ਰਹੀਆਂ ਹਨ, ਅਸੀਂ ਉਥੇ ਦੇ ਕਿਸਾਨਾਂ(Farmers) ਨੂੰ ਜ਼ਿੰਕ ਦੀ ਸਪ੍ਰੇਅ ਕਰਨ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਨੇ ਮੰਨਿਆ ਕਿ ਚੰਗੀ ਬਾਰਿਸ਼ ਨਾ ਹੋਣ ਕਾਰਨ ਆਉਣ ਵਾਲੇ ਦਿਨਾਂ ’ਚ ਮੁਸ਼ਕਲਾਂ ਵਧ ਸਕਦੀਆਂ ਹਨ, ਇਸ ਲਈ ਕੱਲ੍ਹ ਅਸੀਂ ਇਸ ਬਾਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU)ਦੇ ਵਿਗਿਆਨੀਆਂ ਨਾਲ ਮੀਟਿੰਗ ਕਰਨ ਜਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ ’ਚ ਜੇ ਬਾਰਿਸ਼ ਨਹੀਂ ਹੁੰਦੀ ਤਾਂ ਇਸ ਨਾਲ ਫ਼ਸਲਾਂ ਨੂੰ ਹੋਣ ਵਾਲੇ ਨੁਕਸਾਨ ਸਬੰਧੀ ਪੀਏਯੂ ਕੀ ਐਡਵਾਈਜ਼ਰੀ ਜਾਰੀ ਕਰੇਗੀ।
ਜ਼ਿਕਰਯੋਗ ਹੈ ਕਿ ਪੰਜਾਬ ’ਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ’ਚ 74 ਫ਼ੀਸਦੀ, ਮੋਹਾਲੀ ’ਚ 66, ਨਵਾਂਸ਼ਹਿਰ ’ਚ 64 ਤੇ ਬਠਿੰਡਾ ’ਚ 61 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਸੂਬੇ ਦੇ ਕੁੱਲ 23 ਜ਼ਿਲ੍ਹਿਆਂ ’ਚੋਂ 16 ਜ਼ਿਲ੍ਹੇ ਅਜਿਹੇ ਵੀ ਹਨ ਜਿੱਥੇ ਬਾਰਿਸ਼ 24 ਤੋਂ ਲੈ ਕੇ 60 ਫ਼ੀਸਦੀ ਤੱਕ ਘੱਟ ਹੋਈ ਹੈ।
ਪੰਜਾਬ ਦੀ ਔਸਤ ਦੇਖੀ ਜਾਵੇ ਤਾਂ ਹੁਣ ਤੱਕ 42 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਇਸ ਦਾ ਸਿੱਧਾ ਅਸਰ ਧਰਤੀ ਹੇਠਲੇ ਪਾਣੀ ’ਤੇ ਤਾਂ ਪੈ ਹੀ ਰਿਹਾ ਹੈ, ਨਾਲ ਹੀ ਬਿਜਲੀ ਦੀ ਖ਼ਪਤ ’ਤੇ ਵੀ ਪੈ ਰਿਹਾ ਹੈ। ਆਮ ਤੌਰ ’ਤੇ ਮੌਨਸੂਨ ’ਚ ਜਦ ਭਾਰੀ ਬਾਰਿਸ਼ ਹੋ ਜਾਂਦੀ ਹੈ ਤਾਂ ਜ਼ਿਆਦਾਤਰ ਮੋਟਰਾਂ ਬੰਦ ਹੋ ਜਾਂਦੀਆਂ ਹਨ।
Previous articleਸਾਬਕਾ ਖੁਰਾਕ ਮੰਤਰੀ Bharat Bhushan Ashu ਦੇ ਰਿਮਾਂਡ ’ਚ ਪੰਜ ਦਿਨਾਂ ਦਾ ਵਾਧਾ, ED ਨੇ ਕਿਹਾ ਪੁੱਛਗਿੱਛ ਅਜੇ ਬਾਕੀ
Next articleVinesh Phogat ਨੂੰ LPU ਦੇਵੇਗੀ 25 ਲੱਖ ਦਾ ਨਕਦ ਇਨਾਮ, ਯੂਨੀਵਰਸਿਟੀ ਚਾਂਸਲਰ Dr. Ashok Mittal ਨੇ ਕੀਤਾ ਐਲਾਨ

LEAVE A REPLY

Please enter your comment!
Please enter your name here