Home Desh ਰਤਨ ਟਾਟਾ ਦੀ ਪ੍ਰਾਰਥਨਾ ਸਭਾ ‘ਚ ਪਾਰਸੀ, ਮੁਸਲਿਮ, ਈਸਾਈ, ਸਿੱਖ ਤੇ ਹਿੰਦੂ...

ਰਤਨ ਟਾਟਾ ਦੀ ਪ੍ਰਾਰਥਨਾ ਸਭਾ ‘ਚ ਪਾਰਸੀ, ਮੁਸਲਿਮ, ਈਸਾਈ, ਸਿੱਖ ਤੇ ਹਿੰਦੂ ਪੁਜਾਰੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਕੀਤੀ ਅਰਦਾਸ

181
0

ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਟਾਟਾ ਨੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ 9 ਅਕਤੂਬਰ ਨੂੰ ਰਾਤ 11:30 ਵਜੇ ਆਖਰੀ ਸਾਹ ਲਏ।

ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਟਾਟਾ ਨੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ 9 ਅਕਤੂਬਰ ਨੂੰ ਰਾਤ 11:30 ਵਜੇ ਆਖਰੀ ਸਾਹ ਲਏ। ਭਾਰਤੀ ਰਾਸ਼ਟਰੀ ਝੰਡੇ ਵਿੱਚ ਲਿਪਟੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਨਰੀਮਨ ਪੁਆਇੰਟ ਸਥਿਤ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (NCPA) ਦੇ ਲਾਅਨ ਵਿੱਚ ਸ਼ਾਮ 4 ਵਜੇ ਤੱਕ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਰੱਖਿਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਸਸਕਾਰ ਲਈ ਵਰਲੀ ਸ਼ਮਸ਼ਾਨਘਾਟ ਦੇ ਪ੍ਰਾਰਥਨਾ ਹਾਲ ਵਿੱਚ ਲਿਜਾਇਆ ਜਾਵੇਗਾ। NCPA ਵਿਖੇ ਉਨ੍ਹਾਂ ਦੀ ਪ੍ਰਾਰਥਨਾ ਸਭਾ ਵਿੱਚ ਪਾਰਸੀ, ਮੁਸਲਿਮ, ਈਸਾਈ, ਸਿੱਖ ਅਤੇ ਹਿੰਦੂ ਧਰਮਾਂ ਦੇ ਪੁਜਾਰੀ ਪ੍ਰਰਾਥਨਾ ਪੜ੍ਹਨ ਲਈ ਇਕੱਠੇ ਹੋਏ। ਇਸ ਦਿਲ ਖਿੱਚਵੀਂ ਤਸਵੀਰ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਕਈ ਲੋਕ ਬਿਜ਼ਨੈੱਸਮੈਨ ਨੂੰ ‘ਭਾਰਤ ਦਾ ਅਸਲੀ ਪ੍ਰਤੀਕ’ ਕਹਿ ਰਹੇ ਹਨ।
ਰਤਨ ਟਾਟਾ ਦੇ ਦੇਹਾਂਤ ‘ਤੇ ਲੋਕਾਂ ਦਾ ਰਿਐਕਸ਼ਨ
ਲੋਕਾਂ ਦਾ ਹੁੰਗਾਰਾ ਉਜਾਗਰ ਕਰਦਾ ਹੈ ਕਿ ਕਿਵੇਂ ਰਤਨ ਟਾਟਾ ਦੀ ਨਿਮਰਤਾ, ਪਰਉਪਕਾਰ ਤੇ ਦੇਸ਼ ਦੀ ਸੇਵਾ ਦੀ ਵਿਰਾਸਤ ਨੇ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇੱਕ ਵਿਅਕਤੀ ਨੇ ਟਿੱਪਣੀ ਕੀਤੀ, “ਉਹ ਸਾਰਿਆਂ ਨੂੰ ਇਕੱਠੇ ਲੈ ਆਏ,” ਜਦੋਂ ਕਿ ਦੂਜੇ ਨੇ ਲਿਖਿਆ, “ਉਨ੍ਹਾਂ ਦਾ ਜਾਣਾ ਇੱਕ ਨਿੱਜੀ ਨੁਕਸਾਨ ਦੀ ਤਰ੍ਹਾਂ ਮਹਿਸੂਸ ਹੋ ਰਿਹੈ।
Previous articleAAP ਆਗੂ ਦੇ ਕਤਲ ਮਾਮਲੇ ‘ਚ ਇਕ ਮੁਲਜ਼ਮ ਗ੍ਰਿਫ਼ਤਾਰ, ਮੰਤਰੀ ਭੁੱਲਰ ਦੇ ਭਰੋਸੇ ਮਗਰੋਂ ਸਸਕਾਰ ਲਈ ਤਿਆਰ ਹੋਇਆ ਪਰਿਵਾਰ
Next articleਜੱਜ ਦੇ ਗੰਨਮੈਨ ਨੇ ਚਲਾਈਆਂ ਆਪਣੇ ਗੁਆਂਢੀ ਪਿਓ-ਪੁੱਤਰ ’ਤੇ ਗੋਲੀਆਂ, ਦੋਵੇਂ ਜ਼ਖ਼ਮੀ; ਪੁਲਿਸ ਜਾਂਚ ਸ਼ੁਰੂ

LEAVE A REPLY

Please enter your comment!
Please enter your name here