Home Desh ਸਚਿਨ ਨੇ Ratan Tata ਨਾਲ ਆਖਰੀ ਮੁਲਾਕਾਤ ਦੇ ਪਲਾਂ ਨੂੰ ਕੀਤਾ ਯਾਦ,...

ਸਚਿਨ ਨੇ Ratan Tata ਨਾਲ ਆਖਰੀ ਮੁਲਾਕਾਤ ਦੇ ਪਲਾਂ ਨੂੰ ਕੀਤਾ ਯਾਦ, ਸੋਸ਼ਲ ਮੀਡੀਆ ‘ਤੇ ਪੋਸਟ ਤੇਜ਼ੀ ਨਾਲ ਹੋ ਰਹੀ VIRAL

136
0

ਉਨ੍ਹਾਂ ਨੇ ਨਾਲ ਹੀ ਲਿਖਿਆ ਸੀ ਕਿ ਸਾਡੇ ਦੋਵਾਂ ‘ਚ ਕਾਰਾਂ ਪ੍ਰਤੀ ਸਮਝ, ਸੋਸ਼ਲ ਵਰਕ ਤੇ ਜੰਗਲੀ ਜੀਵ ਸੁਰੱਖਿਆ ਬਾਰੇ ਚਰਚਾ ਹੋਈ।

 ਦੇਸ਼ ਦੇ ਦਿੱਗਜ ਉਦਯੋਗਪਤੀ ਤੇ ਪਦਮਭੂਸ਼ਣ ਨਾਲ ਸਨਮਾਨਿਤ ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਦਾ ਦੇਹਾਂਤ ਹੋ ਗਿਆ ਹੈ। ਕਾਫ਼ੀ ਲੰਮੇ ਸਮੇਂ ਤੋਂ ਸਿਹਤ ਸਮੱਸਿਆ ਨਾਲ ਜੂਝਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਉਨ੍ਹਾਂ ਨੇ ਆਖਰੀ ਸਾਹ ਲਿਆ।
ਇਸ ਖ਼ਬਰ ਨਾਲ ਪੂਰੇ ਦੇਸ਼ ਨੂੰ ਝਟਕਾ ਲੱਗਾ। ਪਦਮਵਿਭੂਸ਼ਣ ਰਤਨ ਟਾਟਾ ਇਕ ਮਹਾਨ ਇਨਸਾਨ ਸੀ, ਜਿਨ੍ਹਾਂ ਨੂੰ ਦੇਸ਼ ਦੇ ਲੋਕਾਂ ਤੋਂ ਬਹੁਤ ਪਿਆਰ ਮਿਲਿਆ। ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਉਪਲੱਬਧੀ ਇਹ ਰਹੀ ਕਿ ਜਾਤੀ, ਰੰਗ ਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ।
ਰਤਨ ਟਾਟਾ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਇਕ ‘ਕ੍ਰਿਕਟ ਦੇ ਭਗਵਾਨ’ ਦੀ ਵੀ ਹੈ। ਇਹ ਵੀਡੀਓ ਕੁਝ ਮਹੀਨੇ ਪੁਰਾਣੀ ਹੈ, ਪਰ ਜਦੋਂ ਸਚਿਨ ਨੇ ਰਤਨ ਟਾਟਾ ਨਾਲ ਮੁਲਾਕਾਤ ਕੀਤੀ ਸੀ ਉਸ ਸਮੇਂ ਉਹ ਇਮੋਸ਼ਨਲ ਹੋ ਗਏ ਸੀ।
Sachin Tendulkar ਨੇ ਜਦੋਂ ਪਦਮਵਿਭੂਸ਼ਣ Ratan Tata ਨਾਲ ਕੀਤੀ ਸੀ ਮੁਲਾਕਾਤ
ਦਰਅਸਲ ਪਦਮ ਸ਼੍ਰੀ ਰਤਨ ਟਾਟਾ ਨੇ ਹਮੇਸ਼ਾ ਕ੍ਰਿਕੇਟਰਾਂ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਦੇਸ਼ ਦੇ ਕਈ ਟਾਪ ਦੇ ਕ੍ਰਿਕਟ ਸਿਤਾਰੇ ਟਾਟਾ ਸਮੂਹ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਤੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਆਖਰੀ ਮੁਲਾਕਾਤ ਦੀ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
21 ਮਈ 2024 ਨੂੰ ਸਚਿਨ ਤੇਂਦੁਲਕਰ ਨੇ ਆਪਣੇ ਐਕਸ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਆਪਣੇ ਨਾਲ ਰਤਨ ਟਾਟਾ ਦੀ ਤਸਵੀਰ ਸਾਂਝੀ ਕੀਤੀ ਸੀ। ਸਚਿਨ ਨੇ ਕੈਪਸ਼ਨ ‘ਚ ਲਿਖਿਆ ਸੀ ਕਿ ਉਨ੍ਹਾਂ ਲਈ ਪਿਛਲਾ ਐਤਵਾਰ ਬਹੁਤ ਯਾਦਗਾਰ ਰਿਹਾ। ਉਨ੍ਹਾਂ ਨੇ ਪਦਮਵਿਭੂਸ਼ਣ ਰਤਨ ਟਾਟਾ ਨਾਲ ਬਿਤਾਏ ਇਮੋਸ਼ਨਲ ਪਲਾਂ ਨੂੰ ਯਾਦ ਕਰਦੇ ਹੋਏ ਲਿਖਿਆ ਸੀ ਕਿ ਉਹ ਇਸ ਦਿਨ ਨੂੰ ਹਮੇਸ਼ਾ ਖੁਸ਼ੀ ਨਾਲ ਯਾਦ ਰੱਖਣਗੇ।
ਉਨ੍ਹਾਂ ਨੇ ਨਾਲ ਹੀ ਲਿਖਿਆ ਸੀ ਕਿ ਸਾਡੇ ਦੋਵਾਂ ‘ਚ ਕਾਰਾਂ ਪ੍ਰਤੀ ਸਮਝ, ਸੋਸ਼ਲ ਵਰਕ ਤੇ ਜੰਗਲੀ ਜੀਵ ਸੁਰੱਖਿਆ ਬਾਰੇ ਚਰਚਾ ਹੋਈ। ਅਸੀਂ ਗੱਡੀਆਂ ਦੇ ਸ਼ੌਕੀਨ, ਸਮਾਜ ਸੇਵਾ ਲਈ ਕੀਤੇ ਜਾਣ ਵਾਲੇ ਕੰਮ, ਜੰਗਲੀ ਜੀਵਾਂ ਨੂੰ ਬਚਾਉਣ ਦਾ ਜਨੂੰਨ ਤੇ ਪਾਲਤੂ ਜਾਨਵਰਾਂ ਦੇ ਪਿਆਰ ਵਰਗੇ ਕਈ ਵਿਸ਼ਿਆਂ ‘ਤੇ ਗੱਲ ਕੀਤੀ ਤੇ ਆਪਣੇ-ਆਪਣੇ ਸੁਝਾਅ ਸ਼ੇਅਰ ਕੀਤੇ। ਇਹ ਮੁਲਾਕਾਤ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਇਕੋਂ ਵਰਗੀ ਰੁਚੀ ਲੋਕਾਂ ਦੀ ਜਿੰਦਗੀ ‘ਚ ਕਾਫ਼ੀ ਖੁਸ਼ੀਆਂ ਲਿਆ ਸਕਦੀ ਹੈ।
ਸਚਿਨ ਦੀ ਇਹ ਪੋਸਟ ਪੰਜ ਮਹੀਨੇ ਪੁਰਾਣੀ ਹੈ, ਪਰ ਰਤਨ ਟਾਟਾ ਦੇ ਦੇਹਾਂਤ ਤੋਂ ਬਾਅਦ ਇਹ ਪੋਸਟ ਮੁੜ ਤੋਂ ਵਾਇਰਲ ਹੋ ਰਹੀ ਹੈ। ਲੋਕ ਇਸ ‘ਤੇ ਹੰਝੂਆਂ ਨਾਲ ਸ਼ਰਧਾਜਲੀ ਭੇਟ ਕਰ ਰਹੇ ਹਨ।
Sachin Tendulkar ਨੇ ਪਦਮਵਿਭੂਸ਼ਣ ਟਾਟਾ ਨੂੰ ਦਿੱਤੀ ਸ਼ਰਧਾਜਲੀ
ਪਦਮਵਿਭੂਸ਼ਣ ਰਤਨ ਟਾਟਾ ਦੇ ਦੇਹਾਂਤ ਤੋਂ ਬਾਅਦ ਐਕਸ ‘ਤੇ ਸਚਿਨ ਤੇਂਦੁਲਕਰ ਨੇ ਉਨ੍ਹਾਂ ਨਾਲ ਆਪਣੀ ਆਖਰੀ ਮੁਲਾਕਾਤ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ।
Previous articleਰੈਂਪ ‘ਤੇ ਵਾਕ ਕਰਦੇ ਸਮੇਂ ਲੜਖੜਾਇਆ Rubina Dilaik ਦਾ ਪੈਰ, ਡਿੱਗਦੇ-ਡਿੱਗਦੇ ਬਚੀ ਅਦਾਕਾਰਾ
Next articleHarry Brook ਨੇ ਲਗਾਇਆ ਆਪਣੇ ਕਰੀਅਰ ਦਾ ਪਹਿਲਾ ਤੀਹਰਾ ਸੈਂਕੜਾ, ਪਾਕਿਸਤਾਨ ‘ਚ ਕੀਤੀ ਵਿਸ਼ਵ ਰਿਕਾਰਡ ਦੀ ਬਰਾਬਰੀ

LEAVE A REPLY

Please enter your comment!
Please enter your name here