Home Desh ‘ਜੋ ਰਾਮ ਕੋ ਲਾਏ ਹੈਂ’ ਗਾਉਣ ਵਾਲੇ ਕਨ੍ਹੱਈਆ ਮਿੱਤਲ ਹੁਣ Congress ’ਚ... Deshlatest NewsPanjabRajniti ‘ਜੋ ਰਾਮ ਕੋ ਲਾਏ ਹੈਂ’ ਗਾਉਣ ਵਾਲੇ ਕਨ੍ਹੱਈਆ ਮਿੱਤਲ ਹੁਣ Congress ’ਚ ਜਾਣਗੇ, ਬੋਲੇ- BJP ਨੇ ਮੇਰੇ ਗੀਤ ਦੀ ਵਰਤੋਂ ਕੀਤੀ, ਮੈਨੂੰ ਪਰੇਸ਼ਾਨੀ ਹੋਈ By admin - September 9, 2024 207 0 FacebookTwitterPinterestWhatsApp ਉਨ੍ਹਾਂ ਕਿਹਾ ਕਿ ਅੱਜ ਸਵੇਰੇ ਮੇਰੇ ਇਕ ਦੋਸਤ ਦਾ ਫੋਨ ਆਇਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਹੋ ਸਕਦਾ ਹੈ ਕਿ ਮੈਂ ਕਾਂਗਰਸ ’ਚ ਸ਼ਾਮਲ ਹੋ ਜਾਵਾਂ ਕਿਉਂਕਿ ਮੈਨੂੰ ਲੱਗਦਾ ਹੈ ‘ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ’ ਗੀਤ ਗਾਉਣ ਵਾਲੇ ਕਨ੍ਹੱਈਆ ਮਿੱਤਲ(Kanhaiya Mital) ਹੁਣ ਕਾਂਗਰਸ(Congress) ’ਚ ਜਾਣ ਵਾਲੇ ਹਨ। ਕਨ੍ਹੱਈਆ ਮਿੱਤਲ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਕਿਹਾ ਕਿ ਮੇਰਾ ਮਨ ਹੁਣ ਕਾਂਗਰਸ ’ਚ ਜਾਣ ਦਾ ਹੈ। ਕਦੋਂ ਕਾਂਗਰਸ ’ਚ ਸ਼ਾਮਲ ਹੋਣਗੇ, ਇਸ ਸਬੰਧ ’ਚ ਹਾਲੇ ਕੁਝ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਮੇਰੇ ਇਕ ਦੋਸਤ ਦਾ ਫੋਨ ਆਇਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਹੋ ਸਕਦਾ ਹੈ ਕਿ ਮੈਂ ਕਾਂਗਰਸ ’ਚ ਸ਼ਾਮਲ ਹੋ ਜਾਵਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਨਾਤਨ ਦੀ ਗੱਲ ਕਰਨ ਵਾਲੀ ਇਕ ਹੀ ਪਾਰਟੀ ਨਾ ਹੋਵੇ, ਹਰ ਪਾਰਟੀ ਵੱਲੋਂ ਸਨਾਤਨ ਦੀ ਗੱਲ ਹੋਵੇ, ਹਰ ਕਿਸੇ ਦੀ ਮਦਦ ਕਰਨ ਲਈ ਹਰ ਪਾਰਟੀ ਨਾਲ ਗੱਲ ਹੋਣੀ ਚਾਹੀਦੀ ਹੈ, ਇਸ ਲਈ ਮਨ ’ਚ ਇੱਛਾ ਹੋਈ ਕਿ ਮੈਂ ਕਾਂਗਰਸ ਜੁਆਇਨ ਕਰਾਂ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਦਿਲ ’ਚ ਕਾਂਗਰਸ ਦੇ ਲਈ ਹਮੇਸ਼ਾ ਸਾਫਟ ਕਾਰਨਰ ਰਿਹਾ ਹੈ। ਭਾਜਪਾ ਦੇ ਸਬੰਧ ’ਚ ਉਨ੍ਹਾਂ ਕਿਹਾ ਸੀ ਕਿ ਭਾਜਪਾ(BJP) ਨੇ ਹੀ ਫੈਲਾਇਆ ਹੈ ਕਿ ਮੈਂ ਉਨ੍ਹਾਂ ਲਈ ਗਾਣਾ ਗਾਉਂਦਾ ਹਾਂ। ਭਾਜਪਾ ਨੇ ਮੇਰਾ ਗੀਤ ਵਰਤਿਆ, ਜਿਸ ਨਾਲ ਮੈਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਨ੍ਹੱਈਆ ਮਿੱਤਲ ਨੇ ਕਿਹਾ ਕਿ ਮੈਂ ਕਦੀ ਭਾਜਪਾ ਜੁਆਇਨ ਨਹੀਂ ਕੀਤੀ। ਭਾਜਪਾ ਦੇ ਲੋਕ ਮੈਨੂੰ ਗੀਤ ‘ਜੋ ਰਾਮ ਕੋ ਲਾਏ ਹੈਂ’ ਲਈ ਬੁਲਾਉਂਦੇ ਸਨ ਤੇ ਮੈਂ ਗਾਉਂਦਾ ਸੀ•। ਯੂਪੀ ਦੇ ਸੀਐੱਮ ਯੋਗੀ ਆਦਿੱਤਿਆਨਾਥ(Cm Yogi Adityanath) ਮੇਰੇ ਗੁਰੂ ਹਨ ਤੇ ਹਮੇਸ਼ਾ ਰਹਿਣਗੇ। ਜਿਸ ਤਰ੍ਹਾਂ ਇਕ ਮਾਂ ਦੇ ਦੋ ਪੁੱਤਰ ਵੱਖ-ਵੱਖ ਸਿਆਸੀ ਪਾਰਟੀਆਂ ’ਚ ਹੋ ਸਕਦੇ ਹਨ ਤਾਂ ਇਕ ਗੁਰੂ ਦੇ ਪੁੱਤਰ ਕਿਉਂ ਨਹੀਂ। ਕਨ੍ਹੱਈਆ ਮਿੱਤਲ ਪੰਚਕੂਲਾ ਤੋਂ ਭਾਜਪਾ ਤੋਂ ਟਿਕਟ ਦੇ ਦਾਅਵੇਦਾਰ ਸਨ ਪਰ ਇਥੋਂ ਦੁਬਾਰਾ ਗਿਆਨਚੰਦ ਗੁਪਤਾ ਨੂੰ ਟਿਕਟ ਦਿੱਤੀ ਗਈ। ਭਾਜਪਾ ਦੀ ਚੋਣ ਮੁਹਿੰਮ ’ਚ ਮਿੱਤਲ ਨੇ ਬਹੁਤ ਕੰਮ ਕੀਤਾ ਹੈ ਤੇ ਕਈ ਭਾਜਪਾ ਨੇਤਾਵਾਂ ਦੇ ਪ੍ਰੋਗਰਾਮਾਂ ’ਚ ਉਹ ਗੀਤ ਗਾਉਂਦੇ ਦਿਸੇ ਹਨ। ‘ਜੋ ਰਾਮ ਕੋ ਲਾਏ ਹੈਂ’ ਗਾਉਣ ਵਾਲੇ ਹੁਣ ਲੰਕਾ ਲਿਆਉਣਗੇ : ਭਾਜਪਾ ਕਨ੍ਹੱਈਆ ਮਿੱਤਲ ਦੇ ਕਾਂਗਰਸ ’ਚ ਜਾਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ ਮੀਡੀਆ ’ਤੇ ਉਨ੍ਹਾਂ ਦੇ ਸਬੰਧ ’ਚ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਕਾਂਗਰਸ ਨਾਲ ਸਬੰਧ ਰੱਖਣ ਵਾਲੇ ਲੋਕ ਇਸਦਾ ਸਵਾਗਤ ਕਰ ਰਹੇ ਹਨ, ਜਦਕਿ ਭਾਜਪਾ ਦੇ ਲੋਕਾਂ ਦਾ ਕਹਿਣਾ ਹੈ ਕਿ ‘ਜੋ ਰਾਮ ਕੋ ਲਾਏ ਹੈਂ’ ਗਾਉਣ ਵਾਲੇ ਹੁਣ ਲੰਕਾ ਲਿਆਉਣਗੇ।