Home Crime Kolkata Doctor Case: ਨਿਆਂ ਲਈ ਪੂਰੀ ਰਾਤ ਹੋਇਆ ਵਿਰੋਧ ਪ੍ਰਦਰਸ਼ਨ, ਸੜਕਾਂ ’ਤੇ...

Kolkata Doctor Case: ਨਿਆਂ ਲਈ ਪੂਰੀ ਰਾਤ ਹੋਇਆ ਵਿਰੋਧ ਪ੍ਰਦਰਸ਼ਨ, ਸੜਕਾਂ ’ਤੇ ਉਤਰੇ ਲੱਖਾਂ ਲੋਕ

150
0

ਪੂਰੀ ਰਾਤ ਚੱਲੀ ਮੁਹਿੰਮ ਤੋਂ ਪਹਿਲਾਂ ਐਤਵਾਰ ਪੂਰਾ ਦਿਨ ਕੋਲਕਾਤਾ ’ਚ ਵਿਰੋਧ ਰੈਲੀਆਂ ਕੱਢੀਆਂ ਗਈਆਂ।

 ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ(RG Kar Medical College) ਤੇ ਹਸਪਤਾਲ ਕਾਂਡ ’ਚ ਨਿਆਂ ਦੀ ਮੰਗ ’ਤੇ ਕੋਲਕਾਤਾ(Kolkata Doctor case) ਸਮੇਤ ਬੰਗਾਲ ਦੇ ਸਾਰੇ ਜ਼ਿਲ੍ਹਿਆਂ ’ਚ ਐਤਵਾਰ ਦੀ ਰਾਤ ਲੱਖਾਂ ਲੋਕ ਸੜਕਾਂ ’ਤੇ ਉਤਰੇ ਤੇ ਨਿਆਂ ਦੀ ਮੰਗ ਕੀਤੀ। ਇਸ ਅਦਭੁੱਤ ਪ੍ਰਦਰਸ਼ਨ ’ਚ ਮ੍ਰਿਤਕ ਮਹਿਲਾ ਡਾਕਟਰ ਦੇ ਮਾਪੇ ਵੀ ਸ਼ਾਮਲ ਹੋਏ•।
ਉਨ੍ਹਾਂ ਕਿਹਾ ਕਿ ਜਦੋਂ ਤੱਕ ਨਿਆਂ ਨਹੀਂ ਮਿਲ ਜਾਂਦਾ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਪੂਰੀ ਰਾਤ ਚੱਲੀ ਮੁਹਿੰਮ ਤੋਂ ਪਹਿਲਾਂ ਐਤਵਾਰ ਪੂਰਾ ਦਿਨ ਕੋਲਕਾਤਾ ’ਚ ਵਿਰੋਧ ਰੈਲੀਆਂ ਕੱਢੀਆਂ ਗਈਆਂ।
ਜੂਨੀਅਰ ਡਾਕਟਰਾਂ ਨੇ ਵੱਖ ਵੱਖ ਥਾਵਾਂ ’ਤੇ ਬਨਾਉਟੀ ਅਦਾਲਤਾਂ ਲਗਾ ਕੇ ਲੋਕਾਂ ਤੋਂ ਇਸ ਕਾਂਡ ’ਤੇ ਉਨ੍ਹਾਂ ਦੀ ਰਾਏ ਵੀ ਮੰਗੀ। ਦੱਸ ਦੇਈਏ ਕਿ ਪਹਿਲਾਂ 14 ਅਗਸਤ ਤੇ ਫਿਰ ਚਾਰ ਸਤੰਬਰ ਨੂੰ ਇਹ ਮੁਹਿੰਮ ਹੋ ਚੁੱਕੀ ਹੈ।
14 ਅਗਸਤ ਦੀ ਮੁਹਿੰਮ ਨੂੰ ਲੋਕਾਂ ਦਾ ਕਾਫੀ ਸਮਰਥਨ ਮਿਲਿਆ ਸੀ। ਦੂਜੇ ਪਾਸੇ, ਅਮਰੀਕਾ, ਇੰਗਲੈਂਡ, ਬ੍ਰਾਜ਼ੀਲ, ਜਾਪਾਨ, ਜਰਮਨੀ, ਕੈਨੇਡਾ ਸਮੇਤ 16 ਦੇਸ਼ਾਂ ਦੇ 100 ਤੋਂ ਵੱਧ ਸ਼ਹਿਰਾਂ ’ਚ ਵੀ ਉਥੇ ਰਹਿਣ ਵਾਲੇ ਬੰਗਾਲੀ ਭਾਈਚਾਰੇ ਦੇ ਲੋਕਾਂ ਨੇ ਐਤਵਾਰ ਨੂੰ ਘਟਨਾ ’ਤੇ ਵਿਰੋਧ ਪ੍ਰਗਟ ਕੀਤਾ।
ਯਾਦ ਰਹੇ ਕਿ ਇਸ ਘਟਨਾ ਨੂੰ ਇਕ ਮਹੀਨਾ ਪੂਰਾ ਹੋਣ ’ਤੇ ਰਿਮਝਿਮ ਸਿਨਹਾ ਨਾਮੀ ਅੰਦੋਲਨਕਾਰੀ ਨੇ ਐਤਵਾਰ ਨੂੰ ਤੀਜੀ ਵਾਰ ‘ਰੀਕਲੇਮ ਦਿ ਨਾਈਟ’ ਮੁਹਿੰਮ ਦਾ ਐਲਾਨ ਕੀਤਾ। ਇਸਨੂੰ ‘ਸ਼ਾਸਕੇਰ ਘੂਮ ਭਾਂਗਾਤੇ ਨਤੂਨ ਗਾਨੇਰ ਭੋਰ’ (ਸ਼ਾਸਕ ਨੂੰ ਜਗਾਉਣ ਲਈ ਨਵੇਂ ਗੀਤ ਵਾਲੀ ਸਵੇਰ) ਨਾਂ ਦਿੱਤਾ ਗਿਆ ਸੀ।
ਰਿਮਝਿਮ ਦੀ ਅਪੀਲ ’ਤੇ ਬੰਗਾਲ ਦੇ ਸੰਗੀਤ ਜਗਤ ਨਾਲ ਜੁੜੇ ਲੋਕਾਂ ਨੇ ਇਸ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਤੇ ਆਪਣੇ ਆਪਣੇ ਇਲਾਕਿਆਂ ’ਚ ਗੀਤ ਸੰਗੀਤ ਰਾਹੀਂ ਵਿਰੋਧ ਪ੍ਰਗਟ ਕੀਤਾ।
ਮੁਹਿੰਮ ਰਾਤ ਨੂੰ ਸ਼ੁਰੂ ਹੋਣ ਦੀ ਗੱਲ ਕਹੀ ਗਈ ਸੀ ਪਰ ਸ਼ਾਮ ਹੁੰਦਿਆਂ ਹੀ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਸੜਕਾਂ ’ਤੇ ਆਉਣ ਲੱਗੇ।
ਵੱਡੀ ਗਿਣਤੀ ’ਚ ਮਹਿਲਾਵਾਂ ਤੇ ਬੱਚੇ ਵੀ ਇਸਦਾ ਹਿੱਸਾ ਬਣੇ। ਕੁਝ ਥਾਵਾਂ ’ਤੇ ਮਨੁੱਖੀ ਲੜੀ ਬਣਾ ਕੇ ਵਿਰੋਧ ਪ੍ਰਗਟ ਕੀਤਾ ਗਿਆ ਤਾਂ ਕਿਤੇ ਕੈਨਵਸ ’ਤੇ ਘਟਨਾ ਵਿਰੋਧੀ ਤਸਵੀਰਾਂ ਬਣਾ ਕੇ ਰੋਸ ਪ੍ਰਗਟ ਕੀਤਾ।• ਇਸ ਦੌਰਾਨ ਸਾਰੇ ‘ਵੀ ਵਾਂਟ ਜਸਟਿਸ’ ਦੇ ਨਾਅਰੇ ਲਗਾ ਰਹੇ ਸਨ।
Previous articleਬਜਰੰਗ-ਵਿਨੇਸ਼ ਦੀ ਰਾਜਨੀਤੀ ‘ਚ ਐਂਟਰੀ ਨੂੰ ਲੈ ਕੇ ਸਾਕਸ਼ੀ ਮਲਿਕ ਦਾ ਬਿਆਨ
Next article‘ਜੋ ਰਾਮ ਕੋ ਲਾਏ ਹੈਂ’ ਗਾਉਣ ਵਾਲੇ ਕਨ੍ਹੱਈਆ ਮਿੱਤਲ ਹੁਣ Congress ’ਚ ਜਾਣਗੇ, ਬੋਲੇ- BJP ਨੇ ਮੇਰੇ ਗੀਤ ਦੀ ਵਰਤੋਂ ਕੀਤੀ, ਮੈਨੂੰ ਪਰੇਸ਼ਾਨੀ ਹੋਈ

LEAVE A REPLY

Please enter your comment!
Please enter your name here